ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)- ਗੁਰੂ ਰਵਿਦਾਸ ਜੀ ਦੇ ਨਾਮ 'ਤੇ ਮਨਜ਼ੂਰ ਹੋਏ ਚੌਕ ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋ ਗਿਆ ਹੈ | ਇਸ ਵਿਕਾਸ ਕਾਰਜ ਦੀ ਸ਼ੁਰੂਆਤ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਲੋਂ ਆਪਣੇ ਨੀਂਹ ਪੱਥਰ ਰੱਖ ਕੇ ਕੀਤੀ ਗਈ | ਟਾਈਗਰ ਫੋਰਸ ਦੇ ਲੈਟਰ ਪੈਡ 'ਤੇ ਪ੍ਰਸਤਾਵ ਨੰਬਰ 435 ਦੇ ਤਹਿਤ ਪਾਸ ਹੋਏ ਇਸ ਚੌਕ ਦੇ ਨਿਰਮਾਣ ਵਿਚ ਰਵਿਦਾਸੀਆ ਸਮਾਜ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ | ਚੌਕ ਨੂੰ ਨਵਾਂ ਰੂਪ ਦੇਣ ਲਈ ਹੋਣ ਵਾਲੇ ਸਮੁੱਚੇ ਖ਼ਰਚੇ ਦੀ ਜ਼ਿੰਮੇਵਾਰੀ ਸਵਰਗਵਾਸੀ ਲਾਲ ਚੰਦ ਦੇ ਸਪੁੱਤਰਾਂ ਰਵੀ ਸ਼ੰਕਰ, ਮਨਦੀਪ ਸਿੰਘ ਅਤੇ ਦੀਪਕ ਵਲੋਂ ਉਠਾਈ ਗਈ ਹੈ | ਇਸ ਮੌਕੇ ਵਿਧਾਇਕ ਸਵਨਾ ਨੇ ਨਿਰਮਾਣ ਕਾਰਜ ਵਿਚ ਜੁੱਟੀਆਂ ਸਮੂਹ ਸੰਸਥਾਵਾਂ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਮਾਜਿਕ ਸਾਂਝ ਅਤੇ ਸ਼ਰਧਾ ਦਾ ਪ੍ਰਤੀਕ ਹਨ | ਉਨ੍ਹਾਂ ਨੇ ਸਮਾਗਮ ਵਿਚ ਪਹੁੰਚੇ ਸਮੂਹ ਪ੍ਰਤੀਨਿਧੀਆਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ |