27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਧੋਬੀ ਸਮਾਜ ਦੇ ਵਫ਼ਦ ਨੇ ਸਮਾਜ ਸੇਵੀ ਸ਼ਿਵ ਲਾਲ ਡੋਡਾ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 06-03-2026
ਅਬੋਹਰ, 5 ਮਾਰਚ (ਤੇਜਿੰਦਰ ਸਿੰਘ ਖ਼ਾਲਸਾ) ਧੋਬੀ ਸਮਾਜ ਦੇ ਇਕ ਵਫ਼ਦ ਨੇ ਇਲਾਕੇ ਦੇ ਸਮਾਜ ਸੇਵੀ ਸ਼ਿਵ ਲਾਲ ਡੋਡਾ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ | ਅਬੋਹਰ ਵਿਚ ਧੋਬੀ ਸਮਾਜ ਦੇ ਪ੍ਰਮੁੱਖ ਮੈਂਬਰ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਵਫ਼ਦ ਦੇ ਮੈਂਬਰ ਦੇਵਰਾਜ, ਸ਼ਿਵਚਰਨ, ਸੁਰੇਸ਼ ਕੁਮਾਰ ਨੇ ਸ਼ਿਵ ਲਾਲ ਡੋਡਾ ਦੇ ਨਾਲ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਤੋਂ ਇਲਾਵਾ ਧੋਬੀ ਸਮਾਜ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਗੱਲਬਾਤ ਕੀਤੀ | ਵਫ਼ਦ ਨੇ ਦੱਸਿਆ ਕਿ ਅਬੋਹਰ ਦਾ ਧੋਬੀ ਸਮਾਜ ਦੇ ਲੋਕ ਹਾਲੇ ਵੀ ਸ਼ਿਵ ਲਾਲ ਡੋਡਾ ਦੇ ਨਾਲ ਖੜੇ ਹਨ | ਇਸ ਮੌਕੇ ਸ਼ਿਵ ਲਾਲ ਡੋਡਾ ਨੇ ਕਿਹਾ ਕਿ ਧੋਬੀ ਸਮਾਜ ਨੂੰ ਜਿੱਥੇ ਵੀ ਉਨ੍ਹਾਂ ਦੀ ਲੋੜ ਪਵੇਗੀ, ਉਹ ਹਾਜ਼ਰ ਮਿਲਣਗੇ | ਉਨ੍ਹਾਂ ਕਿਹਾ ਕਿ ਅਬੋਹਰ ਵਿਚ ਧੋਬੀ ਸਮਾਜ ਦੀਆਂ ਗਤੀਵਿਧੀਆਂ ਹਮੇਸ਼ਾ ਹੀ ਸ਼ਲਾਘਾਯੋਗ ਰਹੀਆਂ ਹਨ | ਅਬੋਹਰ ਵਿਚ ਧੋਬੀ ਸਮਾਜ ਵਲੋਂ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ, ਜਿਸ ਦਾ ਨਤੀਜਾ ਹੈ ਕਿ ਧੋਬੀ ਸਮਾਜ ਦੇ ਬੱਚੇ ਚੰਗੀਆਂ ਸਰਕਾਰੀ ਨੌਕਰੀਆਂ ਅਤੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ | ਸ਼ਿਵ ਲਾਲ ਡੋਡਾ ਨੇ ਧੋਬੀ ਸਮਾਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਮਾਜ ਦੇ ਹੋਰ ਵਰਗ ਵੀ ਇਨ੍ਹਾਂ ਤੋਂ ਪੇ੍ਰਰਨਾ ਲੈ ਕੇ ਅੱਗੇ ਵਧਣ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਅਰਨੀਵਾਲਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਨਹੀਂ ਹੋ ਸਕੀ ਚੋਣ ਅਗਲੀ ਖ਼ਬਰ ਜਸਬੀਰ ਡਿੰਪਾ ਨੇ ਮਹਿੰਗਾਈ, ਬੇਰੁਜ਼ਗਾਰੀ ਤੇ ਕਾਨੂੰਨ ਵਿਵਸਥਾ 'ਤੇ ਘੇਰਿਆ ਕੇਂਦਰ ਤੇ ਪੰਜਾਬ ਸਰਕਾਰ ਨੂੰ
Ad Position 24