27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੂਬੇ ਚ ਲੋਜਪਾ ਦੀ ਸਰਕਾਰ ਬਣਨ 'ਤੇ ਹਰੇਕ ਵਰਗ ਨੂੰ ਦਿੱਤੇ ਜਾਣਗੇ ਸਹੂਲਤਾਂ ਦੇ ਗੱਫੇ-ਗਹਿਰੀਵਾਲਾ

Ad Position 21
No active advertisement
ਅਜੀਤ ਡੈਸਕ 06-03-2026
ਅਬੋਹਰ, 5 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੀ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਅਬੋਹਰ ਸ਼ਹਿਰ ਵਿਚ ਪਾਰਟੀ ਦੇ ਸੁਪਰੀਮੋ ਅਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ਼ ਪਾਸਵਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੂਬੇ ਨੂੰ ਪੰਜਾਬ ਫ਼ਸਟ ਪੰਜਾਬੀ ਫ਼ਸਟ ਬਣਾਉਣ ਦੀ ਮੁਹਿੰਮ ਨੂੰ ਲੈ ਕੇ ਹਰੇਕ ਵਰਗ ਦੇ ਲੋਕਾਂ ਨਾਲ ਮਿਲਦੇ ਹੋਏ ਸੁਚੇਤ ਕੀਤਾ ਕਿ ਪੰਜਾਬ ਅੰਦਰ ਦਿੱਲੀ ਦੇ ਇਸ਼ਾਰੇ ਤੇ ਚੱਲਣ ਵਾਲੀ ਭਗਵੰਤ ਮਾਨ ਸਰਕਾਰ ਵਿਕਾਸ ਦੇ ਨਾਮ 'ਤੇ ਸਿਰਫ਼ ਝੂਠੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ 'ਚ ਤੁਲੀ ਹੋਈ ਹੈ ਅਤੇ ਕਾਨੂੰਨ ਦੀ ਮਾੜੀ ਹਾਲਤ ਸਦਕਾ ਪੰਜਾਬ ਦੇ ਲੋਕ ਡਰ ਦੇ ਮਾਹੌਲ ਚ ਆਪਣਾ ਜੀਵਨ ਬਤੀਤ ਕਰਨ ਨੂੰ ਮਜਬੂਰ ਹੋ ਚੁੱਕੇ ਹਨ | ਪੰਜਾਬ ਲੋਜਪਾ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਵਿਸ਼ੇਸ਼ ਲਿਖਤੀ ਪੱਤਰ ਭੇਜ ਕੇ ਸੂਬੇ ਦੀਆਂ ਸਾਰੀਆਂ ਔਰਤਾਂ ਦਾ 4 ਸਾਲਾਂ ਦਾ ਬਣਦਾ ਬਕਾਇਆ 48000 ਤੁਰੰਤ ਮੁਹੱਈਆ ਕਰਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ | ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਆਪਣੇ ਨੇਤਾ ਅਤੇ ਦੇਸ਼ ਦੇ ਕੈਬਨਿਟ ਮੰਤਰੀ ਚਿਰਾਗ਼ ਪਾਸਵਾਨ ਦੇ ਹਵਾਲੇ ਨਾਲ ਜਨਤਕ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੀ ਮਜ਼ਬੂਤ ਸਰਕਾਰ ਬਣਦੇ ਸਾਰ ਹੀ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਮੂੰਹੋਂ ਮੰਗੇ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਫ਼ਸਲਾਂ ਦੀ ਖ਼ਰੀਦ ਵੇਚ ਨੂੰ ਭਰੋਸੇਯੋਗ ਬਣਾਇਆ ਜਾਵੇਗਾ | ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ 20 ਲੱਖ ਰੁਪਏ ਦਾ ਬੀਮਾ ਬਿਨਾਂ ਵਿਆਜ ਤੋਂ ਉਸ ਸਮੇਂ ਤੱਕ ਦਿੱਤਾ ਜਾਵੇਗਾ ਜਦ ਤੱਕ ਹਰ ਇਕ ਬੇਰੁਜ਼ਗਾਰ ਆਪਣੇ ਪੈਰਾਂ 'ਤੇ ਖੜੇ ਹੋ ਕੇ ਕਮਾਈ ਦੇ ਸਾਧਨ ਮਜ਼ਬੂਤ ਨਹੀਂ ਕਰ ਲੈਂਦਾ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਅਬੋਹਰ ਦੇ ਉਪ ਮੰਡਲ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੇ ਸੰਭਾਲਿਆ ਚਾਰਜ
Ad Position 24