28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਹਨੀਟ੍ਰੈਪ ਰਾਹੀਂ ਲੋਕਾਂ ਨੂੰ ਠੱਗਣ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 06-03-2026
ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਹਨੀਟ੍ਰੈਪ ਦੇ ਮਾਮਲਿਆਂ ਦੀਆਂ ਖ਼ਬਰਾਂ ਦੀ ਸ਼ਿਹਾਈ ਸੁੱਕਣ ਦਾ ਨਾਂਅ ਨਹੀਂ ਲੈ ਰਹੀ | ਫ਼ਾਜ਼ਿਲਕਾ ਇਲਾਕੇ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਨਾ ਕਿਸੇ ਕਸਬੇ ਵਿਚੋਂ ਹਨੀ ਟ੍ਰੈਪ ਰਾਹੀਂ ਲੋਕਾਂ ਨੂੰ ਠੱਗਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ | ਥਾਣਾ ਸਦਰ ਫ਼ਾਜ਼ਿਲਕਾ ਦੇ ਐੱਸ.ਐੱਚ.ਓ.ਪ੍ਰਗਟ ਸਿੰਘ ਦੱਸਿਆ ਕਿ ਇਕ ਲੜਕੀ ਜੋ ਕਿ ਮੋਬਾਈਲ ਫ਼ੋਨ 'ਤੇ ਵਟਸਐਪ ਰਾਹੀਂ ਆਮ ਲੋਕਾਂ ਨੂੰ ਸੁਨੇਹੇ ਭੇਜ ਕੇ ਆਪਣੇ ਜਾਲ ਵਿਚ ਫਸਾਉਂਦੀ ਸੀ | ਫਿਰ ਉਸ ਵਿਅਕਤੀ ਨੂੰ ਬਲੈਕਮੇਲ ਕਰਨ ਦੀ ਨੀਅਤ ਨਾਲ ਮਿਲ ਕੇ ਉਸ ਦੀਆਂ ਆਪਣੇ ਨਾਲ ਫ਼ੋਟੋਆਂ ਖਿੱਚ ਲੈਂਦੀ ਸੀ | ਫਿਰ ਲੜਕੀ ਅਤੇ ਉਸ ਦੇ ਹੋਰ ਸਾਥੀ ਬਲੈਕਮੇਲ ਕਰਦੇ ਉਸ ਦੀਆਂ ਫ਼ੋਟੋਆਂ ਜਨਤਕ ਕਰਨ ਦਾ ਡਰਾਵਾ ਦੇ ਵੱਡੀ ਰਕਮ ਦੀ ਮੰਗ ਕਰਦੇ ਸਨ | ਉਨ੍ਹਾਂ ਦੱਸਿਆ ਕਿ ਜਲਾਲਾਬਾਦ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰਨ ਦਾ ਇਕ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ | ਇਕ ਲੜਕੀ ਮਨਦੀਪ ਕੌਰ ਨੇ ਜਲਾਲਾਬਾਦ ਨਿਵਾਸੀ ਇਕ ਵਿਅਕਤੀ ਨੂੰ ਆਪਣੇ ਜਾਲ ਵਿਚ ਫਸਾ ਕੇ 4 ਲੱਖ ਰੁਪਏ ਦੀ ਮੰਗ ਕੀਤੀ | ਪੀੜਤ ਵਿਅਕਤੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਲੜਕੀ ਅਤੇ ਉਸ ਦਾ ਇਕ ਸਾਥੀ ਜੋਗਿੰਦਰ ਪਾਲ ਉਰਫ਼ ਗੁਲਾਬੀ ਵਾਸੀ ਲਾਧੂਕਾ ਜੋ ਉਸ ਕੋਲੋਂ ਪੈਸੇ ਲੈਣ ਆਏ ਤਾਂ ਪੁਲਿਸ ਨੇ ਉਨ੍ਹਾਂ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਇਕ ਕਾਰ, ਦੋ ਮੋਬਾਈਲ ਅਤੇ 25 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈ ਹੈ | ਉਨ੍ਹਾਂ ਦੱਸਿਆ ਕਿ ਪਕੜੇ ਗਏ ਗਿਰੋਹ ਦੇ ਦੋਨੋਂ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਓ.ਸੀ. ਪੁਲਿਸ ਪਾਰਟੀ ਨੇ ਹੈਰੋਇਨ ਸਮੇਤ ਮਾਂ ਪੁੱਤਰ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਜ਼ੀਰਾ-ਫ਼ਿਰੋਜ਼ਪੁਰ ਹਾਈਵੇ ਬਣਿਆ 'ਮੌਤ ਦਾ ਰਸਤਾ' ਚਹੁੰ ਮਾਰਗੀ ਕਰਨ ਲਈ ਉੱਠੀ ਜ਼ੋਰਦਾਰ ਮੰਗ
Ad Position 24