28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜਲਾਲਾਬਾਦ 'ਚ ਮੰਡਲ ਕਮੇਟੀ ਵਲ਼ੋਂ ਮੀਟਿੰਗ ਕਰ ਕੇ ਸਰਕਾਰ ਦੇ ਖ਼ਿਲਾਫ਼ ਕੀਤੀ ਵਿਚਾਰ ਚਰਚਾ

Ad Position 21
No active advertisement
ਅਜੀਤ ਡੈਸਕ 06-03-2026
ਜਲਾਲਾਬਾਦ, 5 ਮਾਰਚ (ਜਤਿੰਦਰ ਪਾਲ ਸਿੰਘ)-ਸਥਾਨਕ 132 ਕੇ ਵੀ ਸਟੇਸ਼ਨ ਵਿਖੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਚੰਦ ਦੀ ਪ੍ਰਧਾਨਗੀ ਹੇਠ ਮੰਡਲ ਕਮੇਟੀ ਦੀ ਮੀਟਿੰਗ ਕੀਤੀ ਗਈ¢ ਇਸ ਮੌਕੇ ਮੀਤ ਪ੍ਰਧਾਨ ਸੁਰਜੀਤ ਸਿੰਘ, ਪ੍ਰਕਾਸ਼ ਬਤਰਾ ਸਰਕਲ ਆਗੂ, ਨਰੇਸ਼ ਸੇਠੀ, ਸੁਰਜਣ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਲੈਂਪੋਂ ਨੇ ਬੋਲਦਿਆਂ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਪੈਨਸ਼ਨਰਜ਼ ਦੀਆਂ ਮੰਗਾਂ ਮੰਨਣ ਤੋਂ ਟਾਲ ਮਟੋਲ ਦੀ ਨੀਤੀ ਅਪਣਾ ਕੇ ਚੱਲ ਰਹੀ ਹੈ¢ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਜਿਵੇਂ ਪੇਅ ਸਕੇਲ ਦਾ ਬਕਾਇਆ , ਡੀ.ਏ ਦੀਆਂ ਕਿਸ਼ਤਾਂ ਨੂੰ ਨਾ ਦੇਣਾ,ਮੈਡੀਕਲ ਬਿੱਲਾਂ 'ਚ ਖੱਜਲ ਖ਼ੁਆਰੀ ਕੀਤੀ ਜਾ ਰਹੀ ਹੈ¢ ਉਨ੍ਹਾਂ ਆਖਿਆ ਕਿ ਸਰਕਾਰ ਵਲ਼ੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਗੱਲ ਸਰਕਾਰ ਬਣਨ ਦੇ 1 ਮਹੀਨੇ 'ਚ ਲਾਗੂ ਕਰਨ ਦੀ ਕੀਤੀ ਗਈ ਸੀ¢ ਪੈਨਸ਼ਨਰਜ਼ ਐਸੋਸੀਏਸ਼ਨ ਨੂੰ ਸਰਕਾਰ ਵਲ਼ੋਂ ਮੀਟਿੰਗਾਂ ਨਾ ਦੇਣਾ ਹੋਰ ਵੀ ਮੰਦਭਾਗਾ ਹੈ ਅਤੇ ਸਰਕਾਰ ਮੀਟਿੰਗਾਂ ਦੀਆਂ ਮਿਤੀਆਂ 7 ਵਾਰ ਦੇ ਚੁੱਕੀ ਹੈ ਪਰ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਗਈ¢ ਪੈਨਸ਼ਨਰਜ਼ ਐਸੋਸੀਏਸ਼ਨ ਵਲ਼ੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਸਾਂਝੇ ਫ਼ਰੰਟ ਵਲ਼ੋਂ 10 ਮਾਰਚ ਨੂੰ ਚੰਡੀਗੜ੍ਹ ਧਰਨਾ ਦਿੱਤਾ ਜਾਵੇਗਾ ਤੇ ਵੱਡੀ ਗਿਣਤੀ 'ਚ ਜਲਾਲਾਬਾਦ, ਗੁਰੂਹਰਸਹਾਏ ਦੇ ਪੈਨਸ਼ਨਰਜ਼ ਸ਼ਮੂਲੀਅਤ ਕਰਨਗੇ¢ ਇਸ ਮੌਕੇ ਰਾਮ ਸਿੰਘ ਮੱਕੜ, ਰੇਸ਼ਮ ਲਾਲ ਮੱਕੜ, ਯਸ਼ਪਾਲ, ਇਕਬਾਲ ਚੰਦ ਨੇ ਦੱਸਿਆ ਕਿ ਸਰਕਾਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਜੋ ਕਿ ਆਪਣੇ ਹੱਕਾਂ ਦੀ ਰਾਖੀ ਦੀ ਮੰਗ ਕਰਦੇ ਹਨ ਉਨ੍ਹਾਂ ਤੇ ਡਾਂਗਾਂ ਵਰਾਈਆਂ ਜਾ ਰਹੀਆਂ ਹਨ ਅਤੇ ਹੱਥ ਗੋਲੇ ਸੁੱਟੇ ਜਾ ਰਹੇ ਹਨ¢ ਮੀਟਿੰਗ 'ਚ ਹਾਜ਼ਰ ਪੈਨਸ਼ਨਰਜ਼ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ 6 ਮਾਰਚ ਨੂੰ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵਲ਼ੋਂ ਦਿੱਤੇ ਜਾ ਰਹੇ ਧਰਨੇ 'ਚ ਪੈਨਸ਼ਨਰਜ਼ ਐਸੋਸੀਏਸ਼ਨ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ¢ ਇਸ ਮੌਕੇ ਸਟੇਜ ਸਕੱਤਰ ਦੀ ਜ਼ੁੰਮੇਵਾਰੀ ਮੰਡਲ ਸਕੱਤਰ ਰਜਿੰਦਰ ਸਿੰਘ ਵਲ਼ੋਂ ਬਾਖ਼ੂਬੀ ਨਿਭਾਈ ਗਈ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਹਮੇਸ਼ਾ ਹੀ ਬਖ਼ਸ਼ਿਆ ਹੈ ਮਾਣ-ਵਿਧਾਇਕ ਗੋਲ... ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਵਿਖੇ ਐਨ.ਐਸ.ਐਸ ਕੈਂਪ ਸ਼ੁਰੂ
Ad Position 24