28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਹਮੇਸ਼ਾ ਹੀ ਬਖ਼ਸ਼ਿਆ ਹੈ ਮਾਣ-ਵਿਧਾਇਕ ਗੋਲਡੀ ਕੰਬੋਜ

Ad Position 21
No active advertisement
ਅਜੀਤ ਡੈਸਕ 06-03-2026
ਜਲਾਲਾਬਾਦ, 5 ਮਾਰਚ (ਕਰਨ ਚੁਚਰਾ)-ਜਲਾਲਾਬਾਦ ਹਲਕੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਇਤਨੀ ਸ਼ਾਂਤੀ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਨੇਪਰੇ ਚੜ੍ਹੀਆਂ ਹਨ | ਤੁਸੀਂ ਵੀ ਪੂਰਾ ਮਾਣ ਦਿੰਦਿਆਂ 20 ਵਿਚੋਂ 18 ਸੀਟਾਂ ਆਮ ਆਦਮੀ ਪਾਰਟੀ ਅਤੇ ਤਿੰਨ ਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਨੇ ਅੱਜ ਇੱਥੇ ਬਲਾਕ ਸੰਮਤੀ ਜਲਾਲਾਬਾਦ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਮੌਕੇ ਹੋਏ ਇਕੱਠ ਦੌਰਾਨ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਮੁੱਚੇ ਇਲਾਕੇ ਦੀ ਹਾਜ਼ਰੀ ਵਿਚ ਸਰਵਸੰਮਤੀ ਨਾਲ ਜਰਨੈਲ ਸਿੰਘ ਨੂੰ ਬਲਾਕ ਸੰਮਤੀ ਜਲਾਲਾਬਾਦ ਦਾ ਚੇਅਰਮੈਨ ਅਤੇ ਨਵਨੀਤ ਪੰਧੂ ਤਾਰੇ ਵਾਲਾ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਜਲਾਲਾਬਾਦ ਹਲਕੇ ਵਿਚ ਤੁਹਾਡੀ ਪਹਿਲੀ ਆਪ ਦੀ ਕਮੇਟੀ ਬਣ ਗਈ ਹੈ ਅਤੇ ਹੁਣ ਪਿੰਡਾਂ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਹੋਇਆ ਕਿ ਆਮ ਘਰਾਂ ਦੇ ਧੀਆਂ ਪੁੱਤਰਾਂ ਦੀ ਗੱਲ ਸਿੱਧੀ ਸਰਕਾਰ ਨਾਲ ਬਣੀ ਹੈ | ਐਸਾ ਸ਼ਾਂਤੀਪੂਰਨ ਇਲੈੱਕਸ਼ਨ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਪਤਾ ਲੱਗੇਗਾ ਕਿ ਕਿਹੜਾ ਫ਼ੰਡ ਕਿੱਥੋਂ ਅਤੇ ਕਿਵੇਂ ਆਇਆ ਅਤੇ ਕਿੱਥੇ ਲੱਗਿਆ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਇਸ ਲਈ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਤਨੇ ਵੱਡੇ ਬਹੁਮਤ ਨਾਲ ਇਨ੍ਹਾਂ ਆਮ ਵਰਕਰਾਂ ਨੂੰ ਮਾਣ ਬਖ਼ਸ਼ਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲਾਲਾਬਾਦ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ | ਨਹਿਰਾਂ, ਖਾਲ਼ੇ ਅਤੇ ਸਟੇਡੀਅਮ ਚਾਰ ਸਾਡੇ ਹਲਕੇ ਨੂੰ ਮਿਲੇ ਹਨ, ਜੋ ਸਾਡੇ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਆਉਂਦੇ ਸੈਸ਼ਨ ਵਿਚ ਵੀ ਵੱਧ ਤੋਂ ਵੱਧ ਪੈਸੇ ਲੈ ਕੇ ਆਵਾਂਗਾ | ਉਨ੍ਹਾਂ ਕਿਹਾ ਕਿ 22-23 ਨੂੰ ਮੁੱਖ ਮੰਤਰੀ ਦਾ ਦੌਰਾ ਬਣ ਰਿਹਾ ਹੈ ਅਤੇ ਜੋ ਅੱਜ ਤੱਕ ਦੀਆਂ ਸਰਕਾਰਾਂ ਨੇ ਇਲਾਕੇ ਨੂੰ ਪੈਸੇ ਦਿੱਤੇ ਸਭ ਤੋਂ ਵੱਧ ਪੈਸੇ ਇਲਾਕੇ ਲਈ ਮੁੱਖ ਮੰਤਰੀ ਦੇਣਗੇ | ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਮਹਿਲਾ ਦਿਵਸ ਵਾਲੇ ਦਿਨ ਸਰਕਾਰ ਇਕ ਇਤਿਹਾਸਿਕ ਫ਼ੈਸਲਾ ਲੈਣ ਜਾ ਰਹੀ ਹੈ | ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚ ਆਖ਼ਰੀ ਵਾਅਦਾ ਜੋ ਮਹਿਲਾਵਾਂ ਨੂੰ ਇਕ ਇਕ ਹਜ਼ਾਰ ਰੁਪਏ ਦਾ ਕੀਤਾ ਸੀ, ਉਹ ਵੀ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹੁਣ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 65 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਹਨ ਅਤੇ ਇਸ ਸਾਲ ਵੀ ਨੌਕਰੀਆਂ ਦੀ ਝੜੀ ਲਗਾ ਦਿੱਤੀ ਜਾਵੇਗੀ | ਇਸ ਮੌਕੇ ਨਵੇਂ ਬਣੇ ਚੇਅਰਮੈਨ ਜਰਨੈਲ ਸਿੰਘ ਅਤੇ ਉਪ ਚੇਅਰਮੈਨ ਨਵਨੀਤ ਪੱਧੂ ਨੇ ਵੀ ਸਭਨਾਂ ਬਲਾਕ ਸੰਮਤੀ ਮੈਂਬਰਾਂ ਅਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ | ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ.ਐੱਮ.ਵਲੋਂ ਅਬੋਹਰ ਵਿਖੇ ਜਥਾ ਮਾਰਚ ਦੀ ਆਮਦ ਸੰਬੰਧੀ ਤਿਆਰੀਆਂ ਤੇਜ਼ ਅਗਲੀ ਖ਼ਬਰ ਜਲਾਲਾਬਾਦ 'ਚ ਮੰਡਲ ਕਮੇਟੀ ਵਲ਼ੋਂ ਮੀਟਿੰਗ ਕਰ ਕੇ ਸਰਕਾਰ ਦੇ ਖ਼ਿਲਾਫ਼ ਕੀਤੀ ਵਿਚਾਰ ਚਰਚਾ
Ad Position 24