28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੀ.ਪੀ.ਆਈ.ਐੱਮ.ਵਲੋਂ ਅਬੋਹਰ ਵਿਖੇ ਜਥਾ ਮਾਰਚ ਦੀ ਆਮਦ ਸੰਬੰਧੀ ਤਿਆਰੀਆਂ ਤੇਜ਼

Ad Position 21
No active advertisement
ਅਜੀਤ ਡੈਸਕ 06-03-2026
ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਸੀ.ਪੀ.ਆਈ.ਐੱਮ.ਜ਼ਿਲ੍ਹਾ ਕਮੇਟੀ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਨੱਥਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਵਿਚ ਰਾਜਸਥਾਨ ਦੇ ਸਾਬਕਾ ਵਿਧਾਇਕ ਸਵ.ਹੇਤ ਰਾਮ ਬੈਨੀਪਾਲ ਅਤੇ ਈਰਾਨ ਵਿਚ ਹੋਏ ਹਮਲਿਆਂ ਦੌਰਾਨ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਕਾਮਰੇਡ ਕਾਲੂ ਰਾਮ ਪੰਜਾਵਾ ਨੇ ਅਗਲੇਰੀ ਰਣਨੀਤੀ ਸਾਂਝੀ ਕਰਦਿਆਂ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਪਾਰਟੀ ਵਲੋਂ 11 ਮਾਰਚ ਤੋਂ 20 ਮਾਰਚ 2026 ਤੱਕ ਪੰਜਾਬ ਭਰ ਵਿਚ 'ਜਥਾ ਮਾਰਚ' ਕੱਢਿਆ ਜਾ ਰਿਹਾ ਹੈ | ਇਹ ਮਾਰਚ 11 ਮਾਰਚ ਨੂੰ ਇਤਿਹਾਸਕ ਪਿੰਡ ਸੁਰ ਸਿੰਘ ਵਾਲਾ (ਤਰਨਤਾਰਨ) ਤੋਂ ਸ਼ੁਰੂ ਹੋ ਕੇ ਜੱਲਿਆਂਵਾਲਾ ਬਾਗ਼, ਅੰਮਿ੍ਤਸਰ ਪਹੁੰਚੇਗਾ, ਜਿਸ ਦੀ ਅਗਵਾਈ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਅਤੇ ਜਤਿੰਦਰਪਾਲ ਸਿੰਘ ਕਰਨਗੇ | ਅੰਮਿ੍ਤਸਰ ਵਿਖੇ ਹੋਣ ਵਾਲੇ ਜਲਸੇ ਨੂੰ ਪੋਲਿਟ ਬਿਉਰੋ ਮੈਂਬਰ ਨਿਲੋਤਪਾਲ ਬਾਸੂ ਸੰਬੋਧਨ ਕਰਨਗੇ | ਕਾਮਰੇਡ ਪੰਜਾਵਾ ਨੇ ਦੱਸਿਆ ਕਿ ਇਹ ਜਥਾ ਮਾਰਚ ਵੱਖ-ਵੱਖ ਜ਼ਿਲਿ੍ਹਆਂ ਵਿਚੋਂ ਹੁੰਦਾ ਹੋਇਆ 17 ਮਾਰਚ ਨੂੰ ਅਬੋਹਰ ਪਹੁੰਚੇਗਾ, ਜਿੱਥੇ ਪਾਰਟੀ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਵਿਸ਼ਾਲ ਜਲਸਾ ਹੋਵੇਗਾ | 18 ਮਾਰਚ ਨੂੰ ਇਹ ਮਾਰਚ ਸ੍ਰੀ ਮੁਕਤਸਰ ਸਾਹਿਬ ਅਤੇ ਹੁਸੈਨੀਵਾਲਾ ਲਈ ਰਵਾਨਾ ਹੋਵੇਗਾ | ਇਸ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਨੇ ਫ਼ੈਸਲਾ ਲਿਆ ਕਿ 24 ਮਾਰਚ ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ ਹੋਣ ਵਾਲੀ ਮਹਾਂ-ਰੈਲੀ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਸੈਂਕੜੇ ਸਾਥੀ ਸ਼ਮੂਲੀਅਤ ਕਰਨਗੇ | ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਵਣਜਾਰ ਸਿੰਘ, ਸੁਖਪਾਲ ਕੌਰ, ਐੱਚ.ਐੱਸ. ਖੁੰਗਰ, ਗੁਰਮੀਤ ਸਿੰਘ, ਰਾਜਾ ਸਿੰਘ, ਸੁਰਜੀਤ ਸਿੰਘ ਅਤੇ ਓਮ ਪ੍ਰਕਾਸ਼ ਸਮੇਤ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸੈਸ਼ਨ ਤੋਂ ਪਹਿਲਾ ਪਹਿਲਾ ਸਕੂਲਾਂ ਵਿਚਲੀਆਂ ਕਮੀਆਂ ਨੂੰ ਕੀਤਾ ਜਾਵੇਗਾ ਪੂਰਾ-ਧਾਲੀਵਾਲ ਅਗਲੀ ਖ਼ਬਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਹਮੇਸ਼ਾ ਹੀ ਬਖ਼ਸ਼ਿਆ ਹੈ ਮਾਣ-ਵਿਧਾਇਕ ਗੋਲ...
Ad Position 24