28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਵੇਂ ਸੈਸ਼ਨ ਤੋਂ ਪਹਿਲਾ ਪਹਿਲਾ ਸਕੂਲਾਂ ਵਿਚਲੀਆਂ ਕਮੀਆਂ ਨੂੰ ਕੀਤਾ ਜਾਵੇਗਾ ਪੂਰਾ-ਧਾਲੀਵਾਲ

Ad Position 21
No active advertisement
ਅਜੀਤ ਡੈਸਕ 06-03-2026
ਬੱਲੂਆਣਾ, 5 ਮਾਰਚ (ਜਸਮੇਲ ਸਿੰਘ ਢਿੱਲੋਂ)-ਨਵੇਂ ਸੈਸ਼ਨ ਤੋਂ ਪਹਿਲਾ-ਪਹਿਲਾ ਹਲਕੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪਾਈਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲਾਂ ਦੇ ਦੌਰੇ ਦੌਰਾਨ ਦਵਿੰਦਰ ਸਿੰਘ ਧਾਲੀਵਾਲ ਐਜੂਕੇਸ਼ਨ ਕੋਆਰਡੀਨੇਟਰ ਬੱਲੂਆਣਾ ਨੇ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਇਕ ਮਹੀਨੇ ਦੌਰਾਨ ਉਹ ਹਲਕੇ ਦੇ 147 ਸਕੂਲਾਂ ਵਿਚੋਂ 52 ਸਕੂਲਾਂ ਦਾ ਦੌਰਾ ਕਰ ਚੁੱਕੇ ਹਨ | ਸਕੂਲਾਂ ਵਿਚ ਜ਼ਿਆਦਾਤਰ ਛੋਟੀਆਂ-ਛੋਟੀਆਂ ਕਮੀਆਂ ਜਿਵੇਂ ਕਿਚਨ ਸੈੱਟ ਦੀ ਘਾਟ, ਗਰਾਊਾਡ ਵਿਚ ਇੰਟਰਲਾਕ ਦੀ ਘਾਟ ਆਦਿ ਹਨ | ਕੁੱਝ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਾਰੇ ਵਿਸ਼ਿਆਂ ਦੇ ਲੈਕਚਰਾਰ ਪੂਰੇ ਨਹੀਂ ਹਨ | ਉਨ੍ਹਾਂ ਕਿਹਾ ਕਿ 10 ਅਪ੍ਰੈਲ ਤੋਂ ਪਹਿਲਾ-ਪਹਿਲਾ ਸਕੂਲਾਂ ਦੀਆਂ ਇਨ੍ਹਾਂ ਕਮੀਆਂ ਨੂੰ ਪੂਰਾ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੂਨ ਮਹੀਨੇ ਦੌਰਾਨ ਲੈਕਚਰਾਰਾਂ ਦੀ ਜੋ ਇਕਾ ਦੁੱਕਾ ਸਕੂਲਾਂ ਵਿਚ ਘਾਟ ਹੈ ਨੂੰ ਵੀ ਪੂਰਾ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਦੇ ਪੀ.ਪੀ.ਯੂਨਿਟ 'ਚ ਬੱਚੀਆਂ ਨੂੰ ਲਗਾਏ ਗਏ ਐੱਚ.ਪੀ.ਵੀ.ਦੇ ਟੀਕੇ ਅਗਲੀ ਖ਼ਬਰ ਸੀ.ਪੀ.ਆਈ.ਐੱਮ.ਵਲੋਂ ਅਬੋਹਰ ਵਿਖੇ ਜਥਾ ਮਾਰਚ ਦੀ ਆਮਦ ਸੰਬੰਧੀ ਤਿਆਰੀਆਂ ਤੇਜ਼
Ad Position 24