31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗ੍ਰਾਮ ਸੇਵਕ ਤੋਂ ਪਦ ਉੱਨਤ ਹੋਏ ਐਸ.ਈ.ਪੀ.ਓ ਨੇ ਸੰਭਾਲਿਆ ਅਹੁਦਾ

Ad Position 21
No active advertisement
ਅਜੀਤ ਡੈਸਕ 07-03-2026
ਗੁਰੂਹਰਸਹਾਏ, 6 ਮਾਰਚ (ਹਰਚਰਨ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਪੰਚਾਇਤ ਵਿਭਾਗ ਦੇ ਗ੍ਰਾਮ ਸੇਵਕਾਂ ਨੂੰ ਤਰੱਕੀ ਦਿੱਤੀ ਗਈ ਹੈ | ਜਿਸ ਤਹਿਤ ਗ੍ਰਾਮ ਸੇਵਕ ਤੋਂ ਪਦ ਉੱਨਤ ਹੋਏ ਧਰਮਦਾਸ ਨੂੰ ਐੱਸ.ਈ.ਪੀ.ਉ ਬਣਾਇਆ ਗਿਆ | ਐੱਸ.ਈ.ਪੀ.ਉ ਬਣੇ ਧਰਮਦਾਸ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਗੁਰੂਹਰਸਹਾਏ ਵਿਖੇ ਆਪਣੀ ਪਹਿਲੀ ਨਿਯੁਕਤੀ ਵਜੋਂ ਬੀ.ਡੀ.ਪੀ.ਓ ਪਰਮਿੰਦਰ ਸਿੰਘ ਦੀ ਹਾਜ਼ਰੀ ਵਿਚ ਅਹੁਦਾ ਸੰਭਾਲ ਲਿਆ ਹੈ | ਆਪਣੇ ਦਫ਼ਤਰ ਦਾ ਕਾਰਜ ਭਾਰ ਸੰਭਾਲਣ ਸਮੇਂ ਬੀ.ਡੀ.ਪੀ.ਓ ਪਰਮਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਨਵੇਂ ਆਏ ਐੱਸ.ਈ.ਪੀ.ਉ ਧਰਮਦਾਸ ਨੇ ਕਿਹਾ ਕਿ ਉਹ ਆਪਣੀ ਡਿਊਟੀ ਪ੍ਰਤੀ ਤਤਪਰ ਰਹਿਣਗੇ, ਪੰਚਾਇਤਾਂ ਦੇ ਕੰਮਾਂ ਨੂੰ ਜਲਦੀ ਨਿਪਟਾਉਣ ਲਈ ਹਮੇਸ਼ਾ ਹਾਜ਼ਰ ਰਹਿ ਕੇ, ਪੂਰੇ ਸਟਾਫ ਨੂੰ ਸਹਿਯੋਗ ਦੇਣ ਲਈ ਜਿੰਮੇਵਾਰੀ ਨੂੰ ਆਪਣੇ ਬਣਦੇ ਫ਼ਰਜ਼ਾਂ ਨਾਲ ਨਿਭਾਉਣਗੇ | ਇਸ ਮੌਕੇ ਤੇ ਸੁਪਰਡੈਂਟ ਜਤਿੰਦਰ ਸਿੰਘ, ਨਾਲ ਆਏ ਬਲਕਰਨ ਸਿੰਘ ਅਤੇ ਦਫ਼ਤਰ ਦੇ ਹੋਰ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ ਮਾਡਲ ਸਕੂਲ ਨੇ ਵਿਦਿਆਰਥੀਆਂ ਨਾਲ ਸੀ.ਈ.ਓ ਅਤੇ ਪਿ੍ੰਸੀਪਲ ਨੂੰ ਗੁਲਾਲ ਭੇਟ ਕਰਦਿਆਂ ਮਨਾਈ ਹੋਲੀ ਅਗਲੀ ਖ਼ਬਰ ਮੰਡੀ ਪੰਜੇ ਕੇ ਤੋਂ ਬੀ.ਕੇ.ਯੂ ਏਕਤਾ ਡਕੌਂਦਾ ਦਾ ਜਥਾ ਬਠਿੰਡਾ ਲਲਕਾਰ ਮਾਰਚ ਲਈ ਰਵਾਨਾ
Ad Position 24