31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਡੀ.ਸੀ ਮਾਡਲ ਸਕੂਲ ਨੇ ਵਿਦਿਆਰਥੀਆਂ ਨਾਲ ਸੀ.ਈ.ਓ ਅਤੇ ਪਿ੍ੰਸੀਪਲ ਨੂੰ ਗੁਲਾਲ ਭੇਟ ਕਰਦਿਆਂ ਮਨਾਈ ਹੋਲੀ

Ad Position 21
No active advertisement
ਅਜੀਤ ਡੈਸਕ 07-03-2026
ਫ਼ਿਰੋਜ਼ਪੁਰ, 6 ਮਾਰਚ (ਗੁਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਤਿਉਹਾਰਾਂ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਲੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਮੁੱਖ ਅਧਿਆਪਕਾ ਰਿਤਿਕਾ ਸੋਨੀ ਨੇ ਦੱਸਿਆ ਕਿ ਪਹਿਲੀ ਅਤੇ 2ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਸ ਵਿਚ ਹੋਲੀ ਖੇਡੀ | ਬੱਚਿਆਂ ਨੂੰ ਕਲਾਸ ਟੀਚਰ ਦੁਆਰਾ ਹੋਲੀ ਦੀ ਮਹੱਤਤਾ ਬਾਰੇ ਦੱਸਿਆ ਗਿਆ | ਉਨ੍ਹਾਂ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਹੋਲੀ ਖ਼ੁਸ਼ਕ ਮਨਾਉਣ ਅਤੇ ਕੁਦਰਤੀ ਰੰਗਾਂ ਦੀ ਵਰਤੋਂ ਕਰਨ | ਇਸ ਦੌਰਾਨ ਬੱਚਿਆਂ ਨੇ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ ਸੀ.ਈ.ਓ ਡਾ. ਅਨੀਰੁੱਧ ਗੁਪਤਾ ਅਤੇ ਪਿ੍ੰਸੀਪਲ ਯਾਚਨਾ ਚਾਵਲਾ ਨੂੰ ਵੀ ਗੁਲਾਲ ਲਗਾਇਆ | ਸੀ.ਈ.ਓ ਡਾ. ਅਨੀਰੁੱਧ ਗੁਪਤਾ ਨੇ ਹੋਲੀ ਦੇ ਮੌਕੇ 'ਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਸੁਰੱਖਿਅਤ ਹੋਲੀ ਖੇਡਣ ਦਾ ਸੰਦੇਸ਼ ਦਿੱਤਾ | ਪਿ੍ੰਸੀਪਲ ਨੇ ਕਿਹਾ ਕਿ ਸਕੂਲ ਵਿਚ ਹਰ ਤਿਉਹਾਰ ਸ਼ਰਧਾ ਨਾਲ ਮਨਾਇਆ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਲਈ ਅਮਨਦੀਪ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ • 150 ਤੋਂ ਵੱਧ ਸੀਨੀਅਰ ਸਿਟੀਜ਼ਨਾਂ ਨੇ... ਅਗਲੀ ਖ਼ਬਰ ਗ੍ਰਾਮ ਸੇਵਕ ਤੋਂ ਪਦ ਉੱਨਤ ਹੋਏ ਐਸ.ਈ.ਪੀ.ਓ ਨੇ ਸੰਭਾਲਿਆ ਅਹੁਦਾ
Ad Position 24