15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਧੋਖਾਧੜੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 08-03-2026
ਫ਼ਾਜ਼ਿਲਕਾ, 7 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਦੀਪ ਕੁਮਾਰ ਵਾਸੀ ਪਿੰਡ ਵਿਸ਼ਨੂੰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਿਧਾਰਥ ਨੇਹਰਾ ਪੁੱਤਰ ਓਮ ਪ੍ਰਕਾਸ਼ ਨੇਹਰਾ ਵਾਸੀ ਅਬੋਹਰ, ਯੋਗੇਸ਼ ਝੋਰੜ ਪੁੱਤਰ ਪਿ੍ਥਵੀ ਰਾਜ ਵਾਸੀ ਹਨੂਮਾਨਗੜ੍ਹ, ਛੋਟੂ ਉਰਫ਼ ਵਿਕਾਸ ਕੁਮਾਰ ਜਾਖੜ ਪੁੱਤਰ ਦੂਲੀ ਚੰਦ ਵਾਸੀ ਵਿਜੈ ਨਗਰ ਅਤੇ ਸੋਮੀਲ ਗੋਦਾਰਾ ਪੁੱਤਰ ਵਿਨੋਦ ਕੁਮਾਰ ਗੋਦਾਰਾ ਵਾਸੀ ਜੈਪੁਰ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਮਿਲ ਕੇ ਰਾਜਸਥਾਨ ਵਿਚ ਜਨਰਲ ਸਟੋਰ ਖੋਲ੍ਹਣ ਦਾ ਝਾਂਸਾ ਦਿੱਤਾ ਸੀ | ਇਨ੍ਹਾਂ ਵਿਅਕਤੀਆਂ ਨੇ ਉਸ ਦਾ ਆਈ.ਸੀ.ਆਈ.ਸੀ.ਆਈ.ਬੈਂਕ ਵਿਚ ਖਾਤਾ ਖੁਲ੍ਹਵਾ ਕੇ ਉਸ ਵਿਚ ਧੋਖਾਧੜੀ ਦੀਆਂ ਪੈਮੇਂਟਾਂ ਦਾ ਲੈਣ-ਦੇਣ ਕਰਕੇ ਵੱਖ-ਵੱਖ ਸਟੇਟਾਂ ਦੇ ਲੋਕਾਂ ਨਾਲ ਠੱਗੀਆਂ ਮਾਰੀਆਂ ਅਤੇ ਪੈਸੇ ਉਸ ਦੇ ਖਾਤੇ ਵਿਚ ਪਵਾ ਕੇ ਉਸ ਨਾਲ ਧੋਖਾਧੜੀ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਸਮਾਧੀ ਕਮੇਟੀ ਆਸਿਫ਼ਵਾਲਾ ਵਲੋਂ ਸਵ.ਸੰਦੀਪ ਗਿਲਹੋਤਰਾ ਨੂੰ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ
Ad Position 24