15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ਼ਹੀਦਾਂ ਦੀ ਸਮਾਧੀ ਕਮੇਟੀ ਆਸਿਫ਼ਵਾਲਾ ਵਲੋਂ ਸਵ.ਸੰਦੀਪ ਗਿਲਹੋਤਰਾ ਨੂੰ ਸ਼ਰਧਾਂਜਲੀਆਂ <br/>

Ad Position 21
No active advertisement
ਅਜੀਤ ਡੈਸਕ 08-03-2026
ਫ਼ਾਜ਼ਿਲਕਾ,7 ਮਾਰਚ (ਦਵਿੰਦਰ ਪਾਲ ਸਿੰਘ)-ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੰਸਥਾ ਸ਼ਹੀਦਾਂ ਦੀ ਸਮਾਧੀ ਕਮੇਟੀ ਆਸਿਫ਼ਵਾਲਾ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਪਿਛਲੇ 15 ਸਾਲਾਂ ਤੋਂ ਕਮੇਟੀ 'ਚ ਸੇਵਾਵਾਂ ਦੇ ਰਹੇ ਸੰਦੀਪ ਗਿਲਹੋਤਰਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਦੇ ਨਾਲ ਹੀ ਸਰਬਸੰਮਤੀ ਨਾਲ ਉਨ੍ਹਾਂ ਦੇ ਸਪੁੱਤਰ ਕਰਨ ਗਿਲਹੋਤਰਾ ਨੂੰ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਮੀਟਿੰਗ ਦੀ ਸ਼ੁਰੂਆਤ ਕਮੇਟੀ ਮੈਂਬਰਾਂ ਵਲੋਂ ਸਵ.ਸੰਦੀਪ ਗਿਲਹੋਤਰਾ ਦੀ ਤਸਵੀਰ 'ਤੇ ਫ਼ੁਲ ਮਾਲਾਵਾਂ ਭੇਟ ਕਰਕੇ ਕੀਤੀ ਗਈ | ਕਮੇਟੀ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਕਰਨ ਗਿਲਹੋਤਰਾ ਆਪਣੇ ਪਿਤਾ ਦੀ ਵਿਰਾਸਤ ਅਤੇ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਣਗੇ ਅਤੇ ਸੰਸਥਾ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਗੇ | ਕਮੇਟੀ ਮੈਂਬਰਾਂ ਨੇ ਕਿਹਾ ਕਿ ਕਰਨ ਗਿਲਹੋਤਰਾ ਨੇ ਵੀ ਆਪਣੇ ਪਿਤਾ ਵਾਂਗ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ 'ਚ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ ਹੈ | ਉਨ੍ਹਾਂ ਉਮੀਦ ਜਤਾਈ ਕਿ ਨਵੀਂ ਅਗਵਾਈ ਹੇਠ ਸ਼ਹੀਦਾਂ ਦੀ ਯਾਦ ਵਿਚ ਹੋਣ ਵਾਲੇ ਪ੍ਰੋਗਰਾਮਾਂ ਅਤੇ ਜਨ-ਸੇਵਾ ਦੇ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ | ਜ਼ਿਕਰਯੋਗ ਹੈ ਕਿ ਆਸਿਫ਼ਵਾਲਾ ਵਾਰ ਮੈਮੋਰੀਅਲ ਦੇਸ਼ ਦੇ ਸ਼ਹੀਦਾਂ ਦੀ ਯਾਦ ਵਿਚ ਬਣਿਆ ਇਕ ਅਹਿਮ ਸਮਾਰਕ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਸ਼ਰਧਾਂਜਲੀ ਦੇਣ ਪਹੁੰਚਦੇ ਹਨ | ਇਸ ਮੌਕੇ ਕਮੇਟੀ ਮੈਂਬਰ ਉਮੇਸ਼ ਕੁੱਕੜ, ਰਵੀ ਨਾਗਪਾਲ, ਸ਼ਸ਼ੀਕਾਂਤ, ਪ੍ਰਫੁੱਲ ਨਾਗਪਾਲ, ਪਵਨ ਭਟੇਜਾ, ਵਿਜੇ ਛਾਬੜਾ, ਅੰਮਿ੍ਤ ਗੁੰਬਰ, ਆਸ਼ੀਸ਼ ਪੁਪਨੇਜਾ, ਸ਼ਫੀ ਬੱਬਰ, ਰਚਿਤ ਸਚਦੇਵਾ, ਸੰਜੇ ਜੁਨੇਜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰੋ.ਗੁਰਦਿਆਲ ਸਿੰਘ ਢਿੱਲੋਂ ਯਾਦਗਾਰੀ ਮੰਚ ਵਲੋਂ ਸਾਹਿੱਤਿਕ ਸਮਾਗਮ ਅੱਜ <br/> ਅਗਲੀ ਖ਼ਬਰ ਧੋਖਾਧੜੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24