ਅਬੋਹਰ, 7 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਟੀਚਰਜ਼ ਹੋਮ ਵਿਖੇ ਪ੍ਰੋ.ਗੁਰਦਿਆਲ ਸਿੰਘ ਢਿੱਲੋਂ ਦੀ ਜੀਵਨੀ ਸੰਬੰਧੀ ਉਨ੍ਹਾਂ ਦੀ ਯਾਦ 'ਚ 8 ਮਾਰਚ ਸਵੇਰੇ 10:30 ਵਜੇ ਦਿਨ ਐਤਵਾਰ ਨੂੰ ਪ੍ਰੋ.ਗੁਰਦਿਆਲ ਸਿੰਘ ਢਿੱਲੋਂ ਯਾਦਗਾਰੀ ਪੰਜਾਬੀ ਸਾਹਿੱਤ ਅਤੇ ਸਭਿਆਚਾਰਕ ਮੰਚ ਵਲੋਂ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰਵਿੰਦਰ ਸਿੰਘ ਗਿੱਲ ਅਤੇ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਸਾਹਿੱਤਿਕ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਗੁਰਬਚਨ ਸਿੰਘ ਸਰਾਂ ਸਾਬਕਾ ਚੇਅਰਮੈਨ ਅਤੇ ਡਾ.ਪਰਮਜੀਤ ਢੀਂਗਰਾ ਸਾਬਕਾ ਮੁਖੀ ਰਿਜਨਲ ਸੈਂਟਰ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਹੋਣਗੇ | ਸਮਾਗਮ ਪ੍ਰਬੰਧਕ ਡਾ.ਇਕਬਾਲ ਸਿੰਘ ਗੋਦਾਰਾ ਪ੍ਰਧਾਨ, ਡਾ.ਗੁਰਰਾਜ ਸਿੰਘ ਚਹਿਲ ਜਨਰਲ ਸਕੱਤਰ, ਕਨਵੀਨਰ ਭੁਪਿੰਦਰ ਸਿੰਘ ਉਤਰੇਜਾ, ਰਵਿੰਦਰ ਸਿੰਘ ਗਿੱਲ ਸੰਗਠਨ ਸਕੱਤਰ ਅਤੇ ਡਾ.ਤਰਸੇਮ ਸਿੰਘ ਸ਼ਰਮਾ ਨੇ ਦੱਸਿਆ ਕਿ ਮੁੱਖ ਮਹਿਮਾਨ ਤੋਂ ਇਲਾਵਾ ਰਾਜਿੰਦਰ ਮਾਂਜੀ ਸੰਪਾਦਕ ਜਨ ਦਸਤਕ ਅਤੇ ਡਾ.ਵਿਜੈ ਗਰੋਵਰ ਪਿ੍ੰਸੀਪਲ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਣਗੇ | ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਰਾਜਿੰਦਰ ਸਿੰਘ ਜਾਖੜ ਸਾਬਕਾ ਚੇਅਰਮੈਨ, ਹਰਪਾਲ ਸਿੰਘ ਸਿੱਧੂ ਸਾਬਕਾ ਡਿਪਟੀ ਡਾਇਰੈਕਟਰ, ਪਿ੍ੰਸੀਪਲ ਦੇਵ ਸਿੰਘ ਖਹਿਰਾ ਚੇਅਰਮੈਨ ਟੀਚਰਜ਼ ਕਲੱਬ ਅਬੋਹਰ ਵੀ ਹਾਜ਼ਰੀ ਭਰਨਗੇ ਜਦ ਕਿ ਮੁੱਖ ਬੁਲਾਰੇ ਦੇ ਤੌਰ 'ਤੇ ਮਹਿੰਦਰਜੀਤ ਸਿੰਘ ਬਹਾਵਾਲੀਆ, ਗੁਰਦੀਪ ਸਿੰਘ ਖੋਸਾ ਅਤੇ ਹਰਦੀਪ ਢਿੱਲੋਂ ਸ਼ਮੂਲੀਅਤ ਕਰਨਗੇ | ਇਸ ਸਮਾਗਮ ਵਿਚ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਸੇਖੋਂ, ਨਵਤੇਜ ਸਿੰਘ ਚਹਿਲ, ਭਗਵੰਤ ਸਿੰਘ ਬਰਾੜ, ਬਲਜੀਤ ਸਿੰਘ ਬਰਾੜ ਤੋਂ ਇਲਾਵਾ ਪਰਮਿੰਦਰ ਸਿੰਘ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ, ਸੰਜੀਵ ਕੁਮਾਰ ਪ੍ਰਧਾਨ ਟੀਚਰਜ਼ ਕਲੱਬ ਅਬੋਹਰ, ਡੀ.ਏ.ਵੀ ਕਾਲਜ ਅਬੋਹਰ, ਗੋਪੀ ਚੰਦ ਆਰਿਆ ਮਹਿਲਾ ਕਾਲਜ, ਭਾਗ ਸਿੰਘ ਹੇਅਰ ਖ਼ਾਲਸਾ ਕਾਲਜ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦਾ ਵਿਸ਼ੇਸ਼ ਸਹਿਯੋਗ ਰਹੇਗਾ | ਇਸ ਸਮਾਗਮ ਦਾ ਮੰਚ ਸੰਚਾਲਨ ਡਾ.ਚੰਦਰ ਪ੍ਰਕਾਸ਼, ਵਿਜੈਅੰਤ ਜੁਨੇਜਾ ਅਤੇ ਡਾ.ਮਨਿੰਦਰ ਸਿੰਘ ਵਿਰਕ ਵਲੋਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਆਤਮਾ ਰਾਮ ਰੰਜਨ ਜੀਵਨ ਤੇ ਰਚਨਾ ਦੇ ਸੰਪਾਦਕ ਸੁਰਿੰਦਰ ਰਾਮਪੁਰੀ ਦੀ ਕਿਤਾਬ ਦਾ ਵੀ ਲੋਕ ਅਰਪਣ ਕੀਤਾ ਜਾਵੇਗਾ | ਇਸ ਤੋਂ ਇਲਾਵਾ ਜਨ ਦਸਤਕ ਮਾਰਚ 2026 ਅਤੇ ਲੋਅ ਦਾ ਪੁਨਰ ਪ੍ਰਕਾਸ਼ਨ ਅੰਕ ਰਿਲੀਜ਼ ਕੀਤਾ ਜਾਵੇਗਾ | ਇਸ ਦੇ ਨਾਲ ਪਲੇਠਾ ਗੁਰਦਿਆਲ ਸਿੰਘ ਢਿੱਲੋਂ ਯਾਦਗਾਰੀ ਸਨਮਾਨ ਡਾ.ਬਲਦੇਵ ਸਿੰਘ ਧਾਲੀਵਾਲ ਨੂੰ ਦਿੱਤਾ ਜਾਵੇਗਾ | ਸਮਾਗਮ ਵਿਚ ਬਾਹਰੋਂ ਆਏ ਕਵੀਆਂ ਵਲੋਂ ਕਵੀ ਦਰਬਾਰ ਲਗਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ | ਉਨ੍ਹਾਂ ਇਲਾਕੇ ਦੇ ਸਾਹਿੱਤਿਕ ਪ੍ਰੇਮੀਆਂ ਨੂੰ ਯਾਦਗਾਰੀ ਸਾਹਿੱਤਿਕ ਸਮਾਗਮ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ |