ਜਲਾਲਾਬਾਦ, 7 ਮਾਰਚ (ਜਤਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸ਼ਗਨ ਲਾਲ ਡੂਮੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜਰਨਲ ਸਕੱਤਰ ਦੇਵ ਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਨੇ ਸੁਝਾਅ ਦਿੱਤਾ ਕਿਰ ਸ਼ਹਿਰ ਵਿਚ ਐੱਸ ਡੀ ਐੱਮ ਜਲਾਲਾਬਾਦ ਤੇ ਡੀ. ਐੱਸ. ਪੀ. ਜਲਾਲਾਬਾਦ ਨੂੰ ਮਿਲਿਆ ਜਾਵੇ ਤੇ ਸ਼ਹਿਰ ਦੀਆਂ ਮੁਸ਼ਕਲਾਂ ਸੰਬੰਧੀ ਜਾਣੂ ਕਰਵਾਉਂਦੇ ਹੋਏ, ਉਨ੍ਹਾਂ ਦੇ ਹੱਲ ਕੱਢਣ ਲਈ ਸੁਝਾਅ ਦਿੱਤੇ ਜਾਣੇ ¢ ਇਸ ਮੌਕੇ ਸਮੂਹ ਅਹੁਦੇਦਾਰਾਂ ਤੇ ਮੈਂਬਰ ਸਾਹਿਬਾਨਾਂ ਦੇ ਵਲ਼ੋਂ ਸੁਝਾਅ ਮਤਾ ਪਾਸ ਕਰ ਦਿੱਤਾ ਗਿਆ | ਸੁਸਾਇਟੀ ਦੇ ਆਏ ਹੋਏ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਬਣਵਾਏ ਗਏ ਬੈਗ ਵੀ ਵੰਡੇ ਗਏ | ਇਸ ਮੌਕੇ ਸ਼ਗਨ ਲਾਲ ਡੂਮੜਾ ਪ੍ਰਧਾਨ, ਤਿਲਕ ਰਾਜ ਕੁਮਾਰ ਸਰਪ੍ਰਸਤ, ਦੇਵ ਰਾਜ ਸ਼ਰਮਾ ਚੇਅਰਮੈਨ , ਅਵਿਨਾਸ਼ ਚੰਦਰ ਡੋਡਾ, ਰਮੇਸ਼ ਕੁਮਾਰ ਵਧਵਾ, ਐੱਸ.ਐੱਸ. ਦਾਬੜਾ, ਅਸ਼ੋਕ ਕੁਮਾਰ ਗਗਨੇਜਾ, ਕਸ਼ਮੀਰ ਸਿੰਘ ਚਾਵਲਾ ਸੁਭਾਸ਼ ਕੁਮਾਰ, ਸੁਰਿੰਦਰ ਕੁਮਾਰ ਛਾਬੜਾ, ਰਮਨ ਗਗਨੇਜਾ, ਓਮ ਪ੍ਰਕਾਸ਼ ਮੱਕੜ, ਕਿ੍ਸ਼ਨ ਲਾਲ ਗਗਨੇਜਾ , ਚੰਦਰ ਸ਼ੇਖਰ ਗੁੰਬਰ ਆਦਿ ਹਾਜ਼ਰ ਸਨ |