17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜੀਵਨ ਜੋਤੀ ਕਾਲਜ ਬੱਘੇਕੇ ਮੋੜ ਵਿਖੇ ਦੋ ਰੋਜ਼ਾ ਕਬੱਡੀ ਅਤੇ ਵਾਲੀਬਾਲ ਦੇ ਮੈਚਾਂ ਦੀ ਹੋਵੇਗੀ ਸ਼ੁਰੂਆਤ-ਐੱਮ.ਡੀ ਮਲਕੀਅਤ ਕੰਬੋਜ <br/>

Ad Position 21
No active advertisement
ਅਜੀਤ ਡੈਸਕ 09-03-2026
ਜਲਾਲਾਬਾਦ, 8 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜੀਵਨ ਜੋਤੀ ਕਾਲਜ ਪਿੰਡ ਬੱਘੇ ਕੇ ਮੋੜ ਜਲਾਲਾਬਾਦ ਵਿਖੇ ਦੋ ਰੋਜ਼ਾ ਕਬੱਡੀ ਅਤੇ ਵਾਲੀਬਾਲ ਮੈਚਾਂ ਦੀ ਸ਼ੁਰੂਆਤ 21 ਮਾਰਚ ਅਤੇ 22 ਮਾਰਚ 2026 ਨੂੰ ਕਰਵਾਈ ਜਾ ਰਹੀ ਹੈ | ਇਸ ਸਬੰਧੀ ਪੈੱ੍ਰਸ ਬਿਆਨ ਜਾਣਕਾਰੀ ਦਿੰਦੇ ਹੋਏ ਜੀਵਨ ਜੋਤੀ ਕਾਲਜ ਦੇ ਐੱਮ.ਡੀ ਮਲਕੀਅਤ ਕੰਬੋਜ, ਚੇਅਰਮੈਨ ਰਾਜ ਕੁਮਾਰ ਕੰਬੋਜ, ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਭਜਨ ਕੰਬੋਜ ਬੱਟੀ, ਅਮਨਦੀਪ ਕੰਬੋਜ ਤਾਰੇ ਵਾਲਾ, ਮੰਮਨ ਕੁੱਕੜ, ਜੱਜ ਧਵਨ, ਮੋਂਟੀ ਕੰਬੋਜ, ਮਾ. ਸਮਰੱਥ ਕੰਬੋਜ, ਰਾਜੂ ਵਾਰਵਲ ਕੱਟੀਆਂ ਵਾਲਾ ਨੇ ਦੱਸਿਆ ਕੇ ਇਸ ਟੂਰਨਾਮੈਂਟ ਦੇ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਵੱਖ-ਵੱਖ ਪ੍ਰਬੰਧਕੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ | ਇਸ ਮੌਕੇ ਟੂਰਨਾਮੈਂਟ ਦਾ ਪੋਸਟਰ ਲਾਂਚ ਕੀਤਾ ਗਿਆ ਅਤੇ ਸਮੂਹ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਪੰਜਾਬ ਭਰ ਦੇ ਲੋਕਾਂ ਨੂੰ ਅਤੇ ਖੇਡ ਪ੍ਰੇਮੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ, ਪਹੁੰਚੀਆਂ ਹੋਈਆਂ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹੱਟ ਕੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਕਰਨ ਤੇ ਟਰੈਕਟਰ ਅਤੇ ਟਰਾਲੀ ਬਰਾਮਦ,ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਅਗਲੀ ਖ਼ਬਰ ਬਾਬਾ ਬ੍ਰਹਮ ਦਾਸ ਵਿਧਾਇਕ ਸਵਨਾ ਦੇ ਗ੍ਰਹਿ ਪਹੁੰਚੇ <br/>
Ad Position 24