ਜਲਾਲਾਬਾਦ, 8 ਮਾਰਚ (ਹਰਪ੍ਰੀਤ ਸਿੰਘ ਪਰੂਥੀ) - ਥਾਣਾ ਵੈਰੋਕੇ ਦੀ ਪੁਲਿਸ ਵਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਤੇ ਅਰਜਨ ਟਰੈਕਟਰ ਅਤੇ ਟਰਾਲੀ ਬਰਾਮਦ ਕੀਤੀ ਗਈ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਜੋ ਅਰਜਨ ਟਰੈਕਟਰ ਸਮੇਤ ਟਰਾਲੀ 'ਤੇ ਚੰਦਭਾਨ ਡਰੇਨ ਵਿਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ, ਇਹ ਇਤਲਾਹ ਠੋਸ ਹੋਣ ਤੇ ਪੁਲਿਸ ਪਾਰਟੀ ਨੇ ਦਾਣਾ ਮੰਡੀ ਵੈਰੋਕੇ ਦੇ ਕੋਲ ਨਾਕਾਬੰਦੀ ਕੀਤੀ ਅਤੇ ਪੁਲਿਸ ਪਾਰਟੀ ਦਾ ਨਾਕਾ ਦੇਖ ਕੇ ਟਰੈਕਟਰ ਅਰਜਨ ਸਮੇਤ ਟਰਾਲੀ ਅਣਪਛਾਤਾ ਵਿਅਕਤੀ ਛੱਡ ਕੇ ਭੱਜ ਗਿਆ | ਪੁਲਿਸ ਵਲੋਂ ਅਰਜਨ ਟਰੈਕਟਰ ਅਤੇ ਟਰਾਲੀ ਬਰਾਮਦ ਕਰ ਲਿਆ ਗਿਆ ਹੈ | ਜਿਸ ਤੇ ਪੁਲਿਸ ਵਲੋਂ ਥਾਣਾ ਵੈਰੋਕੇ ਵਿਖੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਧਾਰਾ 303(2) ਬੀ.ਐੱਸ.ਐੱਸ., 21 ਮਾਈਨਿੰਗ ਐਕਟ ਅਧੀਨ ਮੁਕੱਦਮਾ ਨੰਬਰ 26 ਦਰਜ ਕੀਤਾ ਗਿਆ ਹੈ |