17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਗਤ ਧੰਨਾ ਜੱਟ ਯਾਦਗਾਰੀ ਸਮਾਗਮ 15 ਨੂੰ <br/>

Ad Position 21
No active advertisement
ਅਜੀਤ ਡੈਸਕ 09-03-2026
ਅਬੋਹਰ, 8 ਮਾਰਚ (ਸੁਖਜੀਤ ਸਿੰਘ ਬਰਾੜ)-ਭਗਤ ਧੰਨਾ ਜੱਟ ਯਾਦਗਾਰੀ ਸੇਵਕ ਜਥੇ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਹਰੀਪੁਰਾ ਸਾਹਿਬ, ਕਾਰ ਸੇਵਾ ਜਥਾ ਹਰੀਪੁਰਾ ਸਾਹਿਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਲਾਕੇ ਦੇ ਪਿੰਡ ਹਰੀਪੁਰਾ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਵੱਡ ਤੀਰਥ ਸਾਹਿਬ ਵਿਖੇ 15 ਮਾਰਚ ਨੂੰ 27ਵਾਂ ਭਗਤ ਧੰਨਾ ਜੱਟ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸੇ ਦਿਨ ਹੀ ਸਵਰਗੀ ਬਾਬਾ ਸੁੱਚਾ ਸਿੰਘ ਢਿੱਲੋਂ ਦੀ ਬਰਸੀ ਮਨਾਈ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਭਗਤ ਧੰਨਾ ਜੱਟ ਯਾਦਗਾਰੀ ਸੇਵਕ ਜਥੇ ਦੇ ਅਹੁਦੇਦਾਰਾਂ ਨੇ ਦੱਸਿਆ ਕਿ 15 ਮਾਰਚ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਦੀ ਸਮਾਪਤੀ ਹੋਵੇਗੀ | ਉਸ ਤੋਂ ਉਪਰੰਤ ਰਾਗੀ ਜਥੇ ਵਲੋਂ ਕੀਰਤਨ ਹੋਵੇਗਾ | ਇਸ ਦੌਰਾਨ ਧਾਰਮਿਕ ਪ੍ਰਚਾਰਕ ਗਿਆਨੀ ਪਲਵਿੰਦਰ ਸਿੰਘ(ਕੋਠਾ ਗੁਰੂ ਕਾ) ਵਾਲੇ ਵੀ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰਨਗੇ | ਦੁਪਹਿਰ 12 ਵਜੇ ਪੰਜ ਪਿਆਰਿਆ ਦੀ ਅਗਵਾਈ ਹੇਠ ਅੰਮਿ੍ਤ ਸੰਚਾਰ ਵੀ ਹੋਵੇਗਾ | ਗੁਰੂ ਦਾ ਅਤੁੱਟ ਲੰਗਰ ਕਾਰ ਸੇਵਾ ਜਥਾ ਹਰੀਪੁਰਾ ਵਲੋਂ ਲਗਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਅਰਮਾਨ ਵਧਵਾ ਨੇ ਵਿਜੀ ਟਰਾਫ਼ੀ 'ਚ ਸੱਭ ਤੋਂ ਵੱਧ ਵਿਕਟਾਂ ਲੈ ਕੀਤਾ ਇਲਾਕੇ ਦਾ ਨਾਂਅ ਰੌਸ਼ਨ <br/> ਅਗਲੀ ਖ਼ਬਰ ਮਹਿਲਾ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਔਰਤਾਂ ਦੇ ਪੱਲੇ ਪਾਈ ਨਿਰਾਸ਼ਾ-ਬੀਬੀ ਰਾਜਿੰਦਰ ਕੌਰ <br/>
Ad Position 24