ਜਲਾਲਾਬਾਦ,8 ਮਾਰਚ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨਾਲ ਲੱਗਦੀ ਮੰਡੀ ਘੁਬਾਇਆ ਦੇ ਵਾਸੀ ਅਰਮਾਨ ਵਧਵਾ ਨੇ ਕਿ੍ਕਟ ਵਿਚ ਉੱਚ ਮੁਕਾਮ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਸ ਦੇ ਅੰਤਰਰਾਸ਼ਟਰੀ ਕਿ੍ਕਟ ਵਿਚ ਪਹੁੰਚਣ ਦੇ ਵੀ ਆਸਾਰ ਬਣ ਰਹੇ ਹਨ¢ ਬੀ.ਸੀ.ਸੀ.ਆਈ. ਵਲੋਂ ਗੋਆ ਵਿਖੇ ਕਰਵਾਈ ਗਈ ਵੱਕਾਰੀ ਵਿਜੀ ਟਰਾਫ਼ੀ 2025-26 ਵਿਚ ਪਿੰਡ ਘੁਬਾਇਆ ਦੇ ਨੌਜਵਾਨ ਖਿਡਾਰੀ ਅਰਮਾਨ ਵਧਵਾ ਨੇ ਆਪਣੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਨਾਰਥ ਜ਼ੋਨ ਨੂੰ ਖ਼ਿਤਾਬੀ ਜਿੱਤ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ¢ 1 ਤੋਂ 7 ਮਾਰਚ ਤੱਕ ਚੱਲੀ ਇਸ ਪ੍ਰਤੀਯੋਗਤਾ ਵਿਚ ਅਰਮਾਨ ਨੇ ਨਾ ਸਿਰਫ਼ ਆਪਣੀ ਟੀਮ ਨੂੰ ਜਿੱਤ ਦਿਵਾਈ, ਸਗੋਂ ਨਿੱਜੀ ਤੌਰ 'ਤੇ ਵੀ ਟੂਰਨਾਮੈਂਟ ਦੇ ਸਰਵੋਤਮ ਗੇਂਦਬਾਜ਼ ਵਜੋਂ ਉੱਭਰੇ¢ ਹੰਸ ਰਾਜ ਸੋਨੂੰ ਵਧਵਾ ਦੇ ਸਪੁੱਤਰ ਅਰਮਾਨ ਵਧਵਾ ਨੇ ਟੂਰਨਾਮੈਂਟ ਦੇ 4 ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 11 ਵਿਕਟਾਂ ਲਈਆਂ | ਜਿਸ ਕਾਰਨ ਉਨ੍ਹਾਂ ਨੂੰ ਇਸ ਪੂਰੀ ਪ੍ਰਤੀਯੋਗਤਾ ਦਾ 'ਹਾਈਐਸਟ ਵਿਕਟ ਟੇਕਰ' ਚੁਣਿਆ ਗਿਆ¢ ਉਨ੍ਹਾਂ ਦੀ ਸਹੀ ਲਾਈਨ-ਲੈਂਥ ਅਤੇ ਰਫ਼ਤਾਰ ਅੱਗੇ ਵਿਰੋਧੀ ਟੀਮਾਂ ਦੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ¢ ਸੈਮੀਫਾਈਨਲ ਵਰਗੇ ਦਬਾਅ ਵਾਲੇ ਮੁਕਾਬਲੇ ਵਿਚ ਵੀ ਅਰਮਾਨ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਦੀ ਜਿੱਤ ਯਕੀਨੀ ਬਣਾਈ, ਜਿਸ ਲਈ ਉਨ੍ਹਾਂ ਨੂੰ 'ਮੈਨ ਆਫ਼ ਦ ਮੈਚ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ¢ ਅਰਮਾਨ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਾਰਥ ਜ਼ੋਨ ਨੇ ਸਾਊਥ, ਈਸਟ ਅਤੇ ਵੈਸਟ ਜ਼ੋਨ ਦੀਆਂ ਟੀਮਾਂ ਨੂੰ ਪਛਾੜ ਕੇ ਓਵਰਆਲ ਟਰਾਫ਼ੀ 'ਤੇ ਕਬਜ਼ਾ ਕੀਤਾ¢ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਪਤਵੰਤੇ ਸੱਜਣਾਂ ਨੇ ਅਰਮਾਨ ਦੀ ਇਸ ਵੱਡੀ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ¢ ਉਨ੍ਹਾਂ ਕਿਹਾ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਰਾਸ਼ਟਰੀ ਪੱਧਰ ਦੇ ਮੰਚ 'ਤੇ ਚਮਕਣਾ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਹੈ¢ ਅਰਮਾਨ ਦੀ ਇਸ ਸਫਲਤਾ ਨੇ ਭਵਿੱਖ ਵਿਚ ਉਨ੍ਹਾਂ ਦੇ ਭਾਰਤੀ ਕਿ੍ਕਟ ਦੇ ਵੱਡੇ ਮੰਚਾਂ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ¢