26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਵਫ਼ਦ ਨੇ ਮੰਗਾਂ ਦੀ ਪੂਰਤੀ ਸਬੰਧੀ ਸਿਵਲ ਸਰਜਨ ਫ਼ਿਰੋਜ਼ਪੁਰ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 13-03-2026
ਫ਼ਿਰੋਜ਼ਪੁਰ,12 ਮਾਰਚ (ਕੁਲਬੀਰ ਸਿੰਘ ਸੋਢੀ)-ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦਾ ਵਫ਼ਦ ਜਨਰਲ ਸਕੱਤਰ ਜਸਵਿੰਦਰ ਸਿੰਘ ਕੌੜਾ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਜੀਵ ਪ੍ਰਾਸ਼ਰ ਨੂੰ ਮਿਲਿਆ | ਇਸ ਮੌਕੇ ਵਧੀਕ ਸਿਵਲ ਸਰਜਨ ਡਾਕਟਰ ਸੁਸ਼ਮਾ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਮੀਨਾਕਸ਼ੀ ਢੀਂਗਰਾ ਅਤੇ ਸਟੈਨੋ ਵਿਕਾਸ ਕਾਲੜਾ ਵੀ ਮੌਜੂਦ ਸਨ | ਮੀਟਿੰਗ ਦੌਰਾਨ ਜਨਰਲ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਸਿਵਲ ਸਰਜਨ ਡਾ. ਰਾਜੀਵ ਪ੍ਰਾਸ਼ਰ ਨੂੰ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ | ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਥੇਬੰਦੀ ਦੀਆਂ ਜਾਇਜ਼ ਮੰਗਾਂ ਨੂੰ ਮੁੱਖ ਰੱਖਦੇ ਹੋਏ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ | ਮੀਤ ਪ੍ਰਧਾਨ ਪੰਜਾਬ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਆਊਟਸੋਰਸ ਤੇ ਕੰਮ ਕਰਦੇ ਅਤੇ ਸਮੂਹ ਕੱਚੇ ਕਾਮਿਆਂ ਦੀਆਂ ਐੱਚ.ਆਰ.ਐੱਮ.ਐੱਸ ਆਈਡੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬਣਾਈਆਂ ਜਾਣ, 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੇ ਸਕੇਲ ਲਾਗੂ ਕੀਤਾ ਜਾਵੇ, ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜਨਾਨਾ ਵਾਰਡ ਵਿਚ ਕਲਾਸ ਫੋਰ ਦੀ ਤੈਨਾਤੀ ਲਾਜ਼ਮੀ ਕੀਤੀ ਜਾਵੇ, ਸਿਵਲ ਹਸਪਤਾਲ ਵਿਖੇ ਆਸ਼ਾ ਵਰਕਰਾਂ ਵਾਸਤੇ ਵੱਖਰੇ ਕਮਰੇ ਦਾ ਪ੍ਰਬੰਧ, ਸਮੂਹ ਐੱਨ.ਆਰ.ਐੱਚ.ਐੱਮ ਅਤੇ ਆਸ਼ਾ ਵਰਕਰਾਂ ਦਾ ਇੰਨਸੈਂਟਿਵ ਅਤੇ ਤਨਖ਼ਾਹ ਸਮੇਂ ਸਿਰ ਪਾਈ ਜਾਵੇ, ਪੀ.ਪੀ ਯੂਨਿਟ ਫ਼ਿਰੋਜ਼ਪੁਰ ਵਿਖੇ ਆਬਾਦੀ ਅਨੁਸਾਰ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀ ਡਿਊਟੀ ਲਗਾਈ ਜਾਵੇ, ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਲਟੀਪਰਪਜ਼ ਹੈਲਥ ਵਰਕਰ ਮੇਲ ਦੇ ਡਿਊਟੀ ਕਾਰਡ ਬਣਾਉਣ ਅਤੇ ਕਿਸੇ ਹੋਰ ਥਾਵਾਂ ਤੇ ਨਾ ਲਗਾਈ ਜਾਵੇ, ਐਮਰਜੈਂਸੀ ਵਾਰਡ ਵਿਚ ਸ਼ਾਮ ਸਮੇਂ ਪਰਚੀ ਆਨਲਾਈਨ ਬਣਾਉਣ ਦੀ ਸੁਵਿਧਾ ਸ਼ੁਰੂ ਕੀਤੀ ਜਾਵੇ, ਟਰੇਨਿੰਗ ਦੌਰਾਨ ਅਧਿਕਾਰੀਆਂ ਵਲੋਂ ਦਫ਼ਤਰੀ ਭਾਸ਼ਾ ਹੀ ਵਰਤੀ ਜਾਵੇ ਅਤੇ ਕਿਸੇ ਵੀ ਮੁਲਾਜ਼ਮ ਨੂੰ ਨਿੱਜੀ ਟਿੱਪਣੀ ਨਾ ਕੀਤੀ ਜਾਵੇ, ਸਮੂਹ ਸੀ.ਐੱਚ.ਓ ਅਤੇ ਫ਼ੀਲਡ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਬੀ.ਪੀ ਅਪਰੇਟਰ, ਥਰਮਾਮੀਟਰ, ਸਟੇਸ਼ਨਰੀ ਅਤੇ ਹੋਰ ਲੋੜੀਂਦੀ ਦਾ ਸਾਮਾਨ ਸਮੇਂ ਸਮੇਂ ਸਿਰ ਮੁਹੱਈਆ ਕਰਾਇਆ ਜਾਵੇ, ਮਮਤਾ ਦਿਵਸ ਵਾਲੇ ਦਿਨ ਵੈਕਸੀਨ ਦੀ ਡਿਊਟੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਲਗਾਈ ਜਾਵੇ, ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਪਰੇ ਕਰਨ ਵਾਸਤੇ ਬਰੀਡਿੰਗ ਚੈੱਕਰ ਦੀ ਭਰਤੀ ਵਾਸਤੇ ਫ਼ੰਡ ਜਾਰੀ, ਸਿਹਤ ਵਿਭਾਗ ਵਲੋਂ ਬੰਦ ਪਏ ਡੈਲਸੀਜ ਯੂਨਿਟ ਨੂੰ ਮਰੀਜ਼ਾਂ ਦੀ ਸੁਵਿਧਾ ਵਾਸਤੇ ਜ਼ੀਰਾ ਸਿਵਲ ਹਸਪਤਾਲ ਵਿਖੇ ਚਾਲੂ ਕੀਤਾ ਜਾਵੇ ਅਤੇ ਰਣਜੀਤ ਸਿੰਘ ਟੈਕਨੀਸ਼ਨ ਦੀ ਡਿਊਟੀ ਉੱਥੇ ਲਗਾਈ ਜਾਵੇ | ਇਸ ਵਿਚ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਫੈਡਰੇਸ਼ਨ ਪ੍ਰਧਾਨ ਰਾਮ ਪ੍ਰਸਾਦ, ਫਾਰਮੇਸੀ ਅਧਿਕਾਰੀ ਆਗੂ ਗੁਰਜੀਤ ਸਿੰਘ, ਸਟਾਫ ਨਰਸ ਜ਼ਿਲ੍ਹਾ ਪ੍ਰਧਾਨ ਡਲੀਫੀਨਾ, ਕਮਿਊਨਿਟੀ ਹੈਲਥ ਅਫਸਰ ਜ਼ਿਲ੍ਹਾ ਪ੍ਰਧਾਨ ਡਾ. ਪ੍ਰੀਤ ਮੁਖੀਜਾ, ਆਸ਼ਾ ਵਰਕਰ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ, ਆਊਟਸੋਰਸ ਜ਼ਿਲ੍ਹਾ ਪ੍ਰਧਾਨ ਜਤਿੰਦਰ ਸ਼ਰਮਾ, ਮਲਟੀਪਰਪਜ਼ ਫੀਮੇਲ ਆਗੂ ਗੁਰਮੀਤ ਕੌਰ ਰਾਣੀ, ਲੈਬਾਰਟਰੀ ਟੈਕਨੀਸ਼ਨ ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਦੇ ਹੌਸਲੇ ਬੁਲੰਦ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਵਿਚ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ
Ad Position 24