26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਵਿਖੇ ਸੱਤ ਰੋਜ਼ਾ ਐਨ.ਐੱਸ.ਐੱਸ.ਕੈਂਪ ਸਫਲਤਾਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 13-03-2026
ਅਬੋਹਰ, 12 ਮਾਰਚ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸਮਾਜ ਸੇਵਾ ਅਤੇ ਚਰਿੱਤਰ ਨਿਰਮਾਣ ਦੇ ਉਦੇਸ਼ ਨਾਲ ਲਗਾਇਆ ਗਿਆ ਸੱਤ ਰੋਜ਼ਾ ਐਨ.ਐੱਸ.ਐੱਸ ਕੈਂਪ ਅੱਜ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਫਲਤਾਪੂਰਵਕ ਸਮਾਪਤ ਹੋ ਗਿਆ | ਇਸ ਕੈਂਪ ਦੌਰਾਨ ਵਲੰਟੀਅਰਾਂ ਨੇ ਜਿੱਥੇ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਫੈਲਾਈ ਉੱਥੇ ਹੀ ਸਵੈ-ਨਿਰਭਰਤਾ ਅਤੇ ਅਨੁਸ਼ਾਸਨ ਦੇ ਗੁਰ ਵੀ ਸਿੱਖੇ | ਕੈਂਪ ਦੀਆਂ ਮੁੱਖ ਗਤੀਵਿਧੀਆਂ ਵਿਚ ਕਾਲਜ ਕੈਂਪਸ ਅਤੇ ਲਾਇਬੇ੍ਰਰੀ ਦੀ ਸਫ਼ਾਈ, ਪਿੰਡ ਰਾਮਸਰਾ ਅਤੇ ਗਊਸ਼ਾਲਾ ਦੀ ਸੇਵਾ ਤੇ ਸਾਫ਼ ਸਫ਼ਾਈ, ਟਿੱਬਾ ਪੰਜ ਪੀਰ ਦੀਆਂ ਗਲੀਆਂ ਅਤੇ ਦਰਗਾਹ ਤੇ ਸਾਫ਼ ਸਫ਼ਾਈ, ਲੜਕੀਆਂ ਨੂੰ ਪੜ੍ਹਾਉਣ ਸੰਬੰਧੀ ਸਰਵੇਖਣ ਅਤੇ ਰੈਲੀ, ਬਿਰਧ ਆਸ਼ਰਮ ਦੀ ਸਾਫ਼ ਸਫ਼ਾਈ ਅਤੇ ਸੇਵਾ ਆਦਿ ਸ਼ਾਮਿਲ ਸੀ | ਇਸ ਮੌਕੇ ਪਿ੍ੰਸੀਪਲ ਡਾ.ਰੁਪਿੰਦਰ ਕੌਰ ਸੰਧੂ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ | ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਐਨ.ਐੱਸ.ਐੱਸ ਸਿਰਫ਼ ਇਕ ਕੈਂਪ ਨਹੀਂ, ਸਗੋਂ ਜੀਵਨ ਜਿਊਣ ਦੀ ਇਕ ਜਾਚ ਹੈ | ਅੱਜ ਦੇ ਯੁੱਗ ਵਿਚ ਨੌਜਵਾਨਾਂ ਨੂੰ ਆਪਣੀ ਊਰਜਾ ਦੇਸ਼ ਦੇ ਨਿਰਮਾਣ ਅਤੇ ਸਮਾਜਿਕ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਗਾਉਣੀ ਚਾਹੀਦੀ ਹੈ | ਮੈਨੂੰ ਮਾਣ ਹੈ ਕਿ ਸਾਡੇ ਵਲੰਟੀਅਰਾਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਇਸ ਕੈਂਪ ਦੇ ਉਦੇਸ਼ਾਂ ਨੂੰ ਪੂਰਾ ਕੀਤਾ ਹੈ | ਕੈਂਪ ਦੇ ਅਖੀਰਲੇ ਦਿਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਲੰਟੀਅਰਾਂ ਨੂੰ ਪਿ੍ੰਸੀਪਲ ਡਾ.ਰੁਪਿੰਦਰ ਕੌਰ ਸੰਧੂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਅਧਿਕਾਰੀਆਂ ਡਾ.ਬਬੀਤਾ ਖੈਰਵਾ ਅਤੇ ਪ੍ਰੋ.ਓਪਲ ਹੇਅਰ ਨੇ ਕੈਂਪ ਦੀ ਵਿਸਤਰਿਤ ਰਿਪੋਰਟ ਪੇਸ਼ ਕੀਤੀ ਅਤੇ ਪ੍ਰੋਫੈਸਰ ਸੰਦੀਪ ਜੈਨ ਦਾ ਕੈਂਪ ਦੌਰਾਨ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੇਹ ਦਾਨ ਦਾ ਸੁਨੇਹਾ ਲੈ ਕੇ ਸਾਈਕਲ ਯਾਤਰਾ 'ਤੇ ਨਿਕਲੇ ਦਿੱਲੀ ਪੁਲਿਸ ਦੇ ਡੀ.ਸੀ.ਪੀ.ਵਿਪੁਲ ਅਨੇਕਾਂਤ ਦਾ ਜੀ.ਏ.ਵੀ.ਜੈਨ... ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ • ਗਊਆਂ ਦੀ ਦੇਖਭਾਲ ਤੇ ਖਾਣ ਪੀਣ ਲਈ...
Ad Position 24