26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਰੋੜਾ ਵਿਕਾਸ ਮੰਚ ਨੇ ਪਿ੍ੰਸ ਤੇ ਮੀਨੂ ਵਰਮਾਨੀ ਦੇ ਸਹਿਯੋਗ ਨਾਲ ਲੋੜਵੰਦ ਵਿਦਿਆਰਥਣ ਦੀ 30 ਹਜ਼ਾਰ ਰੁਪਏ ਦੀ ਫ਼ੀਸ ਭਰੀ

Ad Position 21
No active advertisement
ਅਜੀਤ ਡੈਸਕ 13-03-2026
ਅਬੋਹਰ, 12 ਮਾਰਚ (ਵਿਵੇਕ ਹੂੜੀਆ)-ਸਮਾਜ ਸੇਵਾ ਦੇ ਖੇਤਰ ਵਿਚ ਮਿਸਾਲ ਕਾਇਮ ਕਰਦਿਆਂ ਅਰੋੜਾ ਵਿਕਾਸ ਮੰਚ ਨੇ ਇਕ ਲੋੜਵੰਦ ਅਰੋੜਾ ਬਿਰਾਦਰੀ ਦੀ ਧੀ ਦੀ ਪੜ੍ਹਾਈ ਜਾਰੀ ਰੱਖਣ ਲਈ ਮਦਦ ਦਾ ਹੱਥ ਵਧਾਇਆ ਹੈ | ਮੰਚ ਦੀ ਵਿਸ਼ੇਸ਼ ਪਹਿਲ ਸਦਕਾ ਫ਼ਿਰੋਜ਼ਪੁਰ ਦੇ ਵਸਨੀਕ ਪਿ੍ੰਸ ਵਰਮਾਨੀ ਅਤੇ ਮੀਨੂ ਵਰਮਾਨੀ ਦੇ ਸਹਿਯੋਗ ਨਾਲ ਵਿਦਿਆਰਥਣ ਦੀ 30,000 ਰੁਪਏ ਫ਼ੀਸ ਭਰਵਾਈ ਗਈ, ਤਾਂ ਜੋ ਉਸ ਦੀ ਸਿੱਖਿਆ ਵਿਚ ਕੋਈ ਰੁਕਾਵਟ ਨਾ ਆਵੇ | ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਅਬੋਹਰ ਦੀ ਰਹਿਣ ਵਾਲੀ ਇਕ ਲੜਕੀ, ਜੋ ਸ਼ਹਿਰ ਤੋਂ ਬਾਹਰ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਹੈ, ਘਰੇਲੂ ਦਿੱਕਤਾਂ ਅਤੇ ਆਰਥਿਕ ਤੰਗੀ ਕਾਰਨ ਆਪਣੀ ਕਾਲਜ ਦੀ ਫ਼ੀਸ ਭਰਨ ਤੋਂ ਅਸਮਰਥ ਸੀ | ਫ਼ੀਸ ਨਾ ਭਰੇ ਜਾਣ ਕਾਰਨ ਉਸ ਦੀ ਪੜ੍ਹਾਈ ਵਿਚਾਲੇ ਹੀ ਛੁੱਟਣ ਦੀ ਨੌਬਤ ਆ ਗਈ ਸੀ | ਵਿਦਿਆਰਥਣ ਨੇ ਆਪਣੀ ਸਮੱਸਿਆ ਸਬੰਧੀ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ ਸੀ | ਸੰਸਥਾ ਵਲੋਂ ਮਾਮਲੇ ਦੀ ਪੂਰੀ ਜਾਂਚ-ਪੜਤਾਲ ਕਰਨ ਉਪਰੰਤ ਜਦੋਂ ਪਰਿਵਾਰ ਦੀ ਲੋੜ ਜਾਇਜ਼ ਪਾਈ ਗਈ ਤਾਂ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਸਮਾਜ ਸੇਵੀ ਪਿ੍ੰਸ ਵਰਮਾਨੀ ਅਤੇ ਮੀਨੂ ਵਰਮਾਨੀ (ਫ਼ਿਰੋਜ਼ਪੁਰ) ਨੂੰ ਸਹਿਯੋਗ ਦੀ ਅਪੀਲ ਕੀਤੀ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਰਮਾਨੀ ਪਰਿਵਾਰ ਨੇ ਤੁਰੰਤ 30,000 ਰੁਪਏ ਦੀ ਰਾਸ਼ੀ ਦਾ ਯੋਗਦਾਨ ਦਿੱਤਾ | ਇਸ ਮਦਦ ਨਾਲ ਵਿਦਿਆਰਥਣ ਦੀ ਫ਼ੀਸ ਭਰੀ ਗਈ ਅਤੇ ਉਸ ਦਾ ਭਵਿੱਖ ਸੁਰੱਖਿਅਤ ਹੋਇਆ | ਇਸ ਨੇਕ ਕਾਰਜ ਲਈ ਵਿਦਿਆਰਥਣ ਦੇ ਪਰਿਵਾਰ ਨੇ ਅਰੋੜਾ ਵਿਕਾਸ ਮੰਚ ਅਤੇ ਵਰਮਾਨੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਗਗਨ ਚੁੱਘ ਨੇ ਕਿਹਾ ਕਿ ਮੰਚ ਭਵਿੱਖ ਵਿਚ ਵੀ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਇਸੇ ਤਰ੍ਹਾਂ ਯਤਨਸ਼ੀਲ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਖਹਿਰਾ ਦੇ ਵਕੀਲਾਂ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਕੇ ਜਵਾਬ ਦੇਣ ਲਈ ਇਕ ਹਫ਼ਤੇ ਦਾ ਮੰਗਿਆ ਸਮਾਂ <br/> ਅਗਲੀ ਖ਼ਬਰ ਆਪਣਾ ਘਰ ਆਸ਼ਰਮ ਫ਼ਰੀਦਕੋਟ ਵਲੋਂ ਫ਼ਾਜ਼ਿਲਕਾ 'ਚ ਰੈਸਕਿਊ ਆਪੇ੍ਰਸ਼ਨ • ਦੋ ਬੇਸਹਾਰਾ ਬਜ਼ੁਰਗਾਂ ਨੂੰ ਦਿੱਤਾ ਸਹਾਰਾ
Ad Position 24