26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਆਪਣਾ ਘਰ ਆਸ਼ਰਮ ਫ਼ਰੀਦਕੋਟ ਵਲੋਂ ਫ਼ਾਜ਼ਿਲਕਾ 'ਚ ਰੈਸਕਿਊ ਆਪੇ੍ਰਸ਼ਨ • ਦੋ ਬੇਸਹਾਰਾ ਬਜ਼ੁਰਗਾਂ ਨੂੰ ਦਿੱਤਾ ਸਹਾਰਾ

Ad Position 21
No active advertisement
ਅਜੀਤ ਡੈਸਕ 13-03-2026
ਫ਼ਾਜ਼ਿਲਕਾ, 12 ਮਾਰਚ (ਦਵਿੰਦਰ ਪਾਲ ਸਿੰਘ)-ਆਪਣਾ ਘਰ ਆਸ਼ਰਮ ਗੀਤਾ ਭਵਨ ਫ਼ਰੀਦਕੋਟ ਵਲੋਂ ਮਨੁੱਖਤਾ ਦੀ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਫ਼ਾਜ਼ਿਲਕਾ ਸ਼ਹਿਰ ਵਿਚ ਇਕ ਵਿਸ਼ੇਸ਼ ਰੈਸਕਿਊ ਆਪੇ੍ਰਸ਼ਨ ਚਲਾਇਆ ਗਿਆ | ਇਸ ਮੁਹਿੰਮ ਤਹਿਤ ਸੜਕਾਂ 'ਤੇ ਬੇਸਹਾਰਾ ਅਤੇ ਬਿਮਾਰ ਹਾਲਤ ਵਿਚ ਰਹਿ ਰਹੇ ਦੋ ਬਜ਼ੁਰਗਾਂ ਨੂੰ ਰੈਸਕਿਊ ਕਰਕੇ ਆਸ਼ਰਮ ਲਿਜਾਇਆ ਗਿਆ | ਜਾਣਕਾਰੀ ਦਿੰਦਿਆਂ ਆਸ਼ਰਮ ਦੇ ਪ੍ਰਧਾਨ ਕੇਵਲ ਕਿ੍ਸ਼ਨ ਕਟਾਰੀਆ ਅਤੇ ਸਕੱਤਰ ਵਜਿੰਦਰ ਵਿਨਾਇਕ ਨੇ ਦੱਸਿਆ ਕਿ ਇਹ ਅਭਿਆਨ 'ਹੈਲਪਿੰਗ ਹੈਂਡ ਵੈੱਲਫੇਅਰ ਸੁਸਾਇਟੀ' ਫ਼ਾਜ਼ਿਲਕਾ ਦੇ ਸਹਿਯੋਗ ਨਾਲ ਚਲਾਇਆ ਗਿਆ | ਰੈਸਕਿਊ ਕੀਤੇ ਗਏ ਬਜ਼ੁਰਗਾਂ ਵਿਚੋਂ ਇੱਕ ਦੀ ਹਾਲਤ ਕਾਫ਼ੀ ਨਾਜ਼ੁਕ ਹੈ | ਸੰਸਥਾ ਵਲੋਂ ਇਨ੍ਹਾਂ ਬਜ਼ੁਰਗਾਂ ਨੂੰ ਭੋਜਨ, ਕੱਪੜੇ ਅਤੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ | ਇਸ ਦੌਰਾਨ ਟੀਮ ਵਲੋਂ ਰੇਲਵੇ ਸਟੇਸ਼ਨ, ਪੁਲਿਸ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ 'ਤੇ ਜਾਗਰੂਕਤਾ ਬੈਨਰ ਵੀ ਲਗਾਏ ਗਏ | ਆਪਣਾ ਘਰ ਆਸ਼ਰਮ ਦੇ ਹੈਲਪ ਲਾਈਨ ਮੈਂਬਰ ਰਿਤਿਸ਼ ਕੁੱਕੜ ਨੇ ਦੱਸਿਆ ਕਿ ਆਸ਼ਰਮ ਦਾ ਮੁੱਖ ਮਕਸਦ ਲਾਵਾਰਸ ਅਤੇ ਬੇਸਹਾਰਾ ਲੋਕਾਂ ਨੂੰ ਸੁਰੱਖਿਅਤ ਜੀਵਨ ਪ੍ਰਦਾਨ ਕਰਨਾ ਹੈ | ਉਨ੍ਹਾਂ ਫ਼ਾਜ਼ਿਲਕਾ ਦੀ ਟੀਮ ਦੇ ਮੈਂਬਰਾਂ ਆਕਾਸ਼ ਸਚਦੇਵਾ, ਰਮਨ ਕੁਮਾਰ, ਕਪਿਲ ਜਸੂਜਾ, ਰਾਜੀਵ ਦਾਬੜਾ, ਗੁਰਕੀਰਤ ਸਿੰਘ ਕਾਲੂ ਅਤੇ ਹੋਰਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਨੇਕ ਕਾਰਜ ਦੀ ਸਥਾਨਕ ਲੋਕਾਂ ਵਲੋਂ ਵੀ ਭਰਪੂਰ ਸ਼ਲਾਘਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਵਿਕਾਸ ਮੰਚ ਨੇ ਪਿ੍ੰਸ ਤੇ ਮੀਨੂ ਵਰਮਾਨੀ ਦੇ ਸਹਿਯੋਗ ਨਾਲ ਲੋੜਵੰਦ ਵਿਦਿਆਰਥਣ ਦੀ 30 ਹਜ਼ਾਰ ਰੁਪਏ ਦੀ ਫ਼ੀਸ ਭਰੀ... ਅਗਲੀ ਖ਼ਬਰ ਦੇਹ ਦਾਨ ਦਾ ਸੁਨੇਹਾ ਲੈ ਕੇ ਸਾਈਕਲ ਯਾਤਰਾ 'ਤੇ ਨਿਕਲੇ ਦਿੱਲੀ ਪੁਲਿਸ ਦੇ ਡੀ.ਸੀ.ਪੀ.ਵਿਪੁਲ ਅਨੇਕਾਂਤ ਦਾ ਜੀ.ਏ.ਵੀ.ਜੈਨ...
Ad Position 24