ਫ਼ਿਰੋਜ਼ਪੁਰ, 27 ਮਾਰਚ (ਸੁਖਵਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਵਲੋਂ ਚਲਾਈ ਗਈ ਸਪੈਸ਼ਲ ਇੰਨਸੈਂਟਿਵ ਰਿਵੀਜ਼ਨ ਮੁਹਿੰਮ ਦੀਆਂ ਪ੍ਰੀ ਐਕਟੀਵਿਟੀ ਦੇ ਤਹਿਤ 7 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਵੋਟਰ ਸੂਚੀ ਦੇ ਵੋਟਰਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਉਣ ਦਾ ਕੰਮ ਚੱਲ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੇ 04 ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਬੀ.ਐਲ.ਓਜ਼ ਰਾਹੀਂ ਮੋਬਾਈਲ ਐਪ ਦੁਆਰਾ ਵੋਟਰਾਂ ਦੀ ਮੈਪਿੰਗ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਤਹਿਸੀਲਦਾਰ ਚੋਣਾਂ ਸ੍ਰੀ ਰਾਜਨ ਢਲ ਨੇ ਦਿੱਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਚੋਣ ਹਲਕਿਆਂ ਵਿਚ ਬੀ.ਐਲ.ਓਜ਼ ਵਲੋਂ ਸਵੇਰੇ 10.00 ਵਜੇ ਤੋਂ 2.00 ਵਜੇ ਤੱਕ ਸਪੈਸ਼ਲ ਕੈਂਪ ਦੇ ਤਹਿਤ ਆਪਣੇ-ਆਪਣੇ ਪੋਲਿੰਗ ਬੂਥ ਦਾ ਦੌਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਵਲੋਂ ਮੈਪਿੰਗ ਦਾ ਕੰਮ ਡੌਰ-ਟੂ-ਡੌਰ ਕੀਤਾ ਜਾਵੇਗਾ | ਇਸ ਸਬੰਧ ਵਿਚ ਆਮ ਜਨਤਾ ਨੂੰ ਬੇਨਤੀ ਕੀਤੀ ਕਿ ਬੀ.ਐਲ.ਓਜ਼ ਨੂੰ ਵੱਧ ਵੱਧ ਤੋਂ ਸਹਿਯੋਗ ਦਿੱਤਾ ਜਾਵੇ ਤਾਂ ਜੋ 100 ਫ਼ੀਸਦੀ ਮੈਪਿੰਗ ਦਾ ਟੀਚਾ ਪੂਰਾ ਹੋ ਸਕੇ |