ਅਬੋਹਰ, 2 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਹਨੂਮਾਨ ਜਯੰਤੀ ਦੇ ਮੌਕੇ ਅਰੋੜਵੰਸ਼ ਧਰਮਸ਼ਾਲਾ ਤੋਂ ਬਾਲਾ ਜੀ ਧਾਮ ਤੱਕ ਇਕ ਵਿਸ਼ਾਲ ਝੰਡਾ ਯਾਤਰਾ ਕੱਢੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੈਨ ਸਮਾਜ ਦੇ ਸਕੱਤਰ ਨਵੀਨ ਸੈਨ ਚਿਸ਼ਤੀ ਨੇ ਦੱਸਿਆ ਕਿ ਇਹ ਵਿਸ਼ਾਲ ਝੰਡਾ ਯਾਤਰਾ ਅਰੋੜਵੰਸ਼ ਧਰਮਸ਼ਾਲਾ ਤੋਂ ਸ਼ੁਰੂ ਹੋਈ | ਜਿਸ ਵਿਚ ਸੈਨ ਸਮਾਜ ਦੇ ਮੈਂਬਰ ਨਵੀਨ ਸੈਨ ਚਿਸ਼ਤੀ, ਰਾਮਪਾਲ ਸੈਨ, ਸੁਰਿੰਦਰ ਸੈਨ, ਰੌਸ਼ਨ ਸੈਨ ਅਤੇ ਹੋਰ ਸੈਨ ਸਮਾਜ ਦੇ ਮੈਂਬਰਾਂ ਨੇ ਆਪਣਾ ਯੋਗਦਾਨ ਪਾਇਆ | ਜਿਸ ਦਾ ਸ਼ੁਰੂਆਤ ਅਰੋੜਵੰਸ਼ ਧਰਮਸ਼ਾਲਾ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਬਾਲਾ ਜੀ ਧਾਮ ਵਿਖੇ ਪੂਰੇ ਰੀਤੀ-ਰਿਵਾਜਾਂ ਨਾਲ ਹੋਈ | ਜਿਸ ਤੋਂ ਬਾਅਦ ਇਹ ਝੰਡਾ ਮਾਰਚ ਅਰੋੜਵੰਸ਼ ਧਰਮਸ਼ਾਲਾ ਵਾਪਸ ਆ ਕੇ ਸਮਾਪਤ ਹੋਇਆ | ਜਿਸ ਵਿਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਨੇ ਹਿੱਸਾ ਲਿਆ | ਝੰਡਾ ਯਾਤਰਾ ਦੀ ਸਮਾਪਤੀ ਉਪਰੰਤ ਅਰੋੜਵੰਸ਼ ਧਰਮਸ਼ਾਲਾ ਵਿਚ ਪ੍ਰਸ਼ਾਦ ਦੇ ਤੌਰ 'ਤੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਭਗਤਾਂ ਨੇ ਨਾਸ਼ਤਾ ਛਕਿਆ |