ਟਿੱਬਿਆਂ ਦਾ ਪੁੱਤ ਸੰਸਥਾ ਵਲੋਂ ਲਗਾਏ ਅੱਖਾਂ ਦੇ ਮੁਫ਼ਤ ਮੈਡੀਕਲ ਕੈਂਪ ਵਿਚ 486 ਮਰੀਜ਼ਾਂ ਦੀ ਜਾਂਚ
ਅਬੋਹਰ, 29 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਟਿੱਬਿਆਂ ਦਾ ਪੁੱਤ ਵੈੱਲਫੇਅਰ ਸੁਸਾਇਟੀ ਵਲੋਂ ਦਾਖਾ ਈਸੇਵਾਲ ਵੈੱਲਫੇਅਰ ਟਰਾਂਟੋ ਕਲੱਬ ਅਤੇ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਸਥਾਨਕ ਅਰੋੜਵੰਸ਼ ਧਰਮਸ਼ਾਲਾ ਅਬੋਹਰ ਵਿਖੇ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਤੋਂ ਪਹੁੰਚੇ 486 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।
ਅਬੋਹਰ, 29 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਟਿੱਬਿਆਂ ਦਾ ਪੁੱਤ ਵੈੱਲਫੇਅਰ ਸੁਸਾਇਟੀ ਵਲੋਂ ਦਾਖਾ ਈਸੇਵਾਲ ਵੈੱਲਫੇਅਰ ਟਰਾਂਟੋ ਕਲੱਬ ਅਤੇ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਸਥਾਨਕ ਅਰੋੜਵੰਸ਼ ਧਰਮਸ਼ਾਲਾ ਅਬੋਹਰ ਵਿਖੇ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਤੋਂ ਪਹੁੰਚੇ 486 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਕੈਂਪ ਵਿਚ 59 ਮਰੀਜ਼ਾਂ ਨੂੰ ਦੂਰ ਦੀਆਂ ਐਨਕਾਂ, ਅਤੇ ਹੋਰ ਮਰੀਜ਼ਾਂ ਨੂੰ ਨੇੜੇ ਦੀਆਂ ਐਨਕਾਂ ‘ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਸੰਸਥਾ ਵਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਸਮੇਂ ਦੀ ਘਾਟ ਕਾਰਨ ਕਈ ਮਰੀਜ਼ਾਂ ਦੀ ਜਾਂਚ ਨਹੀਂ ਹੋ ਸਕੀ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਕੈਂਪ ਦਾ ਸਮਾਂ ਦਿੱਤਾ ਗਿਆ। ਇਸ ਕੈਂਪ ਦਾ ਸੰਚਾਲਨ ਸਮਾਜਸੇਵੀ ਪਰਮਿੰਦਰ ਸਿੰਘ ਸੇਖੋਂ ਵਲੋਂ ਕੀਤਾ ਗਿਆ, ਜਦ ਕਿ ਵਿਸ਼ੇਸ਼ ਸਹਿਯੋਗ ਬਲਵਿੰਦਰ ਸਿੰਘ ਦਾ ਰਿਹਾ। ਸੰਸਥਾ ਦੇ ਪ੍ਰਧਾਨ ਬਲਰਾਜ ਸਿੰਘ ਰਾਜਾ ਕੁੰਡਲ ਵਲੋਂ ਸਮੁੱਚੀ ਟੀਮ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਕੈਂਪ ਸਫਲਤਾਪੂਰਵਕ ਨੇਪਰੇ ਚੜਿ੍ਹਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਬਰਾੜ, ਗੁਰਮੀਤ ਸਿੰਘ ਕੈਸ਼ੀਅਰ, ਗੋਰਾ ਕੁੰਡਲ, ਰੋਮੀ ਕੁੰਡਲ, ਹਰਬੰਸ ਸਿੰਘ, ਦੇਬਾ ਗੋਇਲ, ਜਸਵੀਰ ਸਿੰਘ, ਦਰਸ਼ਨ ਸਿੰਘ, ਦੀਪ ਬਰਾੜ, ਗੁਰਪੰਖ ਚਹਿਲ, ਜਗਸੀਰ ਰਾਜਪੁਰਾ, ਸੁਖਰਾਜ ਸਿੰਘ, ਮਨਿੰਦਰ ਮੇਹਰ, ਚਰਨਜੀਤ ਸਿੰਘ, ਜੋਰਡਨ, ਭਾਰਤ, ਸੁਨੀਲ ਆਦਿ ਸੰਸਥਾ ਮੈਂਬਰ ਹਾਜ਼ਰ ਸਨ।