29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ’ਤੇ ਵਪਾਰੀ ਵਰਗ ਦੀ ਨੁਮਾਇੰਦਗੀ ਨਾਲ ਹੀ ਬਣਨਗੀਆਂ ਨੀਤੀਆਂ- ਪਰਗਟ ਸਿੰਘ

ਫ਼ਾਜ਼ਿਲਕਾ, 29 ਨਵੰਬਰ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਵਪਾਰੀ ਵਰਗ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਨਾਲ ਵਪਾਰ ਦੀਆਂ ਨਵੀਆਂ ਨੀਤੀਆਂ ਬਣਾਈਆਂ ਜਾਣਗੀਆਂ। ਜਿਸ ਨਾਲ ਛੋਟਾ ਅਤੇ ਵੱਡਾ ਵਪਾਰੀ ਬੇਝਿਜਕ ਹੋ ਕੇ ਆਪਣਾ ਕੰਮ ਕਰ ਸਕੇਗਾ।

Ad Position 21
No active advertisement
ਅਜੀਤ ਡੈਸਕ 30-11-2026
ਫ਼ਾਜ਼ਿਲਕਾ, 29 ਨਵੰਬਰ (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)-ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ ਵਪਾਰੀ ਵਰਗ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਨਾਲ ਵਪਾਰ ਦੀਆਂ ਨਵੀਆਂ ਨੀਤੀਆਂ ਬਣਾਈਆਂ ਜਾਣਗੀਆਂ। ਜਿਸ ਨਾਲ ਛੋਟਾ ਅਤੇ ਵੱਡਾ ਵਪਾਰੀ ਬੇਝਿਜਕ ਹੋ ਕੇ ਆਪਣਾ ਕੰਮ ਕਰ ਸਕੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਵਲੋਂ ਸਥਾਨਕ ਅਰੋੜਵੰਸ਼ ਭਵਨ ਵਿਖੇ ਵਪਾਰੀ ਵਰਗ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਰਾਜ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਪੁਲਿਸ ’ਤੇ ਇੰਸਪੈਕਟਰੀ ਰਾਜ ਤੋਂ ਮੁਕਤੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨਫ਼ਰਤ ਦੀ ਰਾਜਨੀਤੀ ਅਪਣਾ ਕੇ ਵਪਾਰੀ ਵਰਗ ਦੇ ਦੁੱਖ ਨਹੀਂ ਜਾਣ ਰਹੀਆਂ। ਉਨ੍ਹਾਂ ਇਹ ਵੀ ਕਿਹਾ ਕਿ ਵਪਾਰੀ ਵਰਗ ਦੇ ਸਹਿਯੋਗ ਨਾਲ ਹੀ ਸੂਬਾ ਅਤੇ ਦੇਸ਼ ਤਰੱਕੀ ਕਰਦਾ ਹੈ। ਵਪਾਰਕ ਅਦਾਰੇ ਹੀ ਨੌਕਰੀਆਂ, ਟੈਕਸ ਆਦਿ ਦੇ ਕੇ ਖ਼ੁਸ਼ਹਾਲੀ ਵਿਚ ਵਾਧਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਵਪਾਰੀ ਦੇ ਜਾਨ ਮਾਲ ਦੀ ਰਾਖੀ ਕਰਨਾ ਸਰਕਾਰਾਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਮੈਨੀਫੈਸਟੋ ਦੀ ਤਿਆਰੀ ਲਈ ਕਾਂਗਰਸ ਪਾਰਟੀ ਦੀ ਟੀਮ ਸਾਰੇ ਵਰਗ ਦੇ ਲੋਕਾਂ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕੋ ਹੀ ਨੀਤੀਆਂ ’ਤੇ ਚੱਲ ਰਹੀਆਂ ਹਨ ਅਤੇ ਇਨ੍ਹਾਂ ਨੇ ਨਫ਼ਰਤ ’ਤੇ ਧਾੜੀਆਂ ਵਾਂਗ ਕੰਮ ਕਰਕੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ਅੰਦਰ ਰੁਲ ਰਿਹਾ ਹੈ। ਇਸ ਦੇ ਨਾਲ ਆੜ੍ਹਤੀ ਅਤੇ ਮਜ਼ਦੂਰ ਵਰਗ ਵੀ ਮੰਡੀਆਂ ਵਿਚ ਬੈਠਾ ਹੈ। ਇਸ ਮੌਕੇ ਆਪਣਾ ਭਾਸ਼ਣ ਖ਼ਤਮ ਕਰਦਿਆਂ ਸੂਬਾ ਪ੍ਰਧਾਨ ਨੇ ਸਟੇਜ ’ਤੇ ਬੈਠੇ ਸਾਬਕਾ ਵਿਧਾਇਕ ਘੁਬਾਇਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਇਸ ਨੂੰ ਰੋਜ਼ ਕਹਿੰਦਾ ਹਾਂ ਕਿ ਤੂੰ ਵਿਆਹ ਕਰਵਾ ਲੈ। ਅੱਗੋਂ ਸਾਬਕਾ ਵਿਧਾਇਕ ਘੁਬਾਇਆ ਕਹਿੰਦਾ ਹੈ ਕਿ ਮੈਂ ਵਿਧਾਇਕ ਬਣ ਕੇ ਵਿਆਹ ਕਰਵਾਵਾਂਗਾ। ਸੂਬਾ ਪ੍ਰਧਾਨ ਨੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਤੁਸੀਂ ਇਸ ਨੂੰ ਵਿਧਾਇਕ ਬਣਾ ਦਿਓ ਅਤੇ ਮੈਂ ਵੀ ਇਸ ਦੇ ਵਿਆਹ ਵਿਚ ਸ਼ਾਮਿਲ ਹੋਵਾਂਗਾ। ਜਿਸ ’ਤੇ ਘੁਬਾਇਆ ਸਮਰਥਕਾਂ ਨੇ ਉਨ੍ਹਾਂ ਦੇ ਹੱਕ ਵਿਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ, ਆੜ੍ਹਤੀ ਐਸੋਸੀਏਸ਼ਨ, ਪੈਸਟੀਸਾਈਡ ਐਸੋਸੀਏਸ਼ਨ, ਕੱਪੜਾ ਐਸੋਸੀਏਸ਼ਨ, ਮੁਲਾਜ਼ਮ ਪੈਨਸ਼ਨਰ ਐਸੋਸੀਏਸ਼ਨ, ਸੋਸ਼ਲ ਵੈੱਲਫੇਅਰ ਸੁਸਾਇਟੀ, ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਵਪਾਰੀ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਸੂਬਾ ਪ੍ਰਧਾਨ ਨੂੰ ਦਿੱਤੇ। ਇਸ ਮੌਕੇ ’ਤੇ ਸਹਿ ਇੰਚਾਰਜ ਰਵਿੰਦਰ ਡਾਲਵੀ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸਰਾਜ ਜੋਸਨ, ਸੁਖਵੰਤ ਸਿੰਘ ਬਰਾੜ ਸਾਬਕਾ ਚੇਅਰਮੈਨ, ਬੀ.ਡੀ.ਕਾਲੜਾ, ਗੁਰਜੋਤ ਸੰਧੂ, ਸੁਰਿੰਦਰ ਸਚਦੇਵਾ, ਅਮਨ ਦੁਰੇਜਾ, ਭਜਨ ਲਾਲ ਕੌਂਸਲਰ ਆਦਿ ਆਗੂ ਹਾਜ਼ਰ ਸਨ। ਪੁੱਜੇ ਆਗੂਆਂ ਅਤੇ ਲੋਕਾਂ ਦਾ ਧੰਨਵਾਦ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਹਾਈਵੇ ’ਤੇ ਓਵਰਲੋਡ ਟਿੱਪਰ ਤੇ ਟਰੈਕਟਰ ਟਰਾਲੀਆਂ ਤੇਜ਼ ਰਫਤਾਰ ਨਾਲ ਚੱਲਣ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਡਰ ਅਗਲੀ ਖ਼ਬਰ ਅਬੋਹਰ ’ਚ ਕਾਂਗਰਸ ਦੇ ਸ਼ਕਤੀ ਪ੍ਰਦਰਸ਼ਨ ’ਚ ਸ਼ਾਮਿਲ ਹੋਏ ਸਮਰਬੀਰ ਸਿੰਘ ਸਿੱਧੂ
Ad Position 24