ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
ਅਜੀਤ ਡੈਸਕ
03-04-2026
ਸਰੀਰ 'ਤੇ ਕੋਈ ਕੱਪੜਾ ਨਹੀਂ ਸੀ, ਜਿਸ ਨਾਲ ਉਸ ਦੀ ਪਛਾਣ ਹੋ ਸਕੇ | ਮਿ੍ਤਕ ਦੀ ਉਮਰ ਕਰੀਬ 35 ਸਾਲ ਜਾਪਦੀ ਹੈ ਅਤੇ ਉਸ ਦੀ ਹਲਕੀ ਦਾੜ੍ਹੀ ਹੈ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਕੇਰਾ ਖੇੜਾ ਵਾਲੀ ਸਾਈਡ ਤੋਂ ਵਹਿ ਕੇ ਆਈ ਹੈ | ਬਿੱਟੂ ਨਰੂਲਾ ਅਤੇ ਹੋਰ ਮੈਂਬਰਾਂ ਨੇ ਪੁਲਿਸ ਦੀ ਢਿੱਲੀ ਕਾਰਵਾਈ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਿਟੀ-2 ਅਬੋਹਰ ਪੁਲਿਸ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਹ ਇਲਾਕਾ ਸਦਰ ਪੁਲਿਸ ਦਾ ਦੱਸਿਆ | ਦੂਜੇ ਪਾਸੇ ਸਦਰ ਪੁਲਿਸ ਇਸ ਨੂੰ ਸਿਟੀ-2 ਦਾ ਖੇਤਰ ਦੱਸ ਰਹੀ ਸੀ | ਇਸ ਹੱਦਬੰਦੀ ਦੇ ਚੱਕਰ ਵਿਚ ਕਰੀਬ ਦੋ-ਢਾਈ ਘੰਟੇ ਬੀਤ ਗਏ | ਅਖੀਰ ਦੋ ਘੰਟਿਆਂ ਬਾਅਦ ਸਿਟੀ-2 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ |