24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ 9 ਅਪ੍ਰੈਲ ਨੂੰ ਧੂਰੀ ਵਿਖੇ ਪੱਕਾ ਮੋਰਚਾ ਲਗਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-04-2026

ਜਲਾਲਾਬਾਦ, 6 ਅਪ੍ਰੈਲ (ਜਤਿੰਦਰ ਪਾਲ ਸਿੰਘ)-ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ (ਏਟਕ) ਦੀ ਬਲਾਕ ਪ੍ਰਧਾਨ ਸਵਰਨ ਕੌਰ ਦੀ ਅਗਵਾਈ ਹੇਠ ਗੁਰੂਹਰਸਹਾਏ ਤੋਂ ਜਲਾਲਾਬਾਦ 'ਚ ਜੋੜੇ ਗਏ 44 ਪਿੰਡਾਂ ਦੀਆਂ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਦੀ ਚੋਣ ਕਰਵਾਈ ਗਈ¢ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੁਰਗੋ ਬਾਈ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ¢ ਨਵੇਂ ਚੁਣੇ ਗਏ ਅਹੁਦੇਦਾਰਾਂ 'ਚ ਬਲਾਕ ਪ੍ਰਧਾਨ ਰਾਜ ਰਾਣੀ ਅਮੀਰ ਖ਼ਾਸ, ਸੈਕਟਰੀ ਸ਼ਿੰਦਰ ਰਾਣੀ, ਮੀਤ ਪ੍ਰਧਾਨ ਨਿਰਮਲਾ ਰਾਣੀ, ਕੈਸ਼ੀਅਰ ਬਲਵਿੰਦਰ ਕੌਰ, ਪੈੱ੍ਰਸ ਸਕੱਤਰ ਸ਼ਿਮਲਾ ਰਾਣੀ, ਜਥੇਬੰਦਕ ਸਕੱਤਰ ਮਹਿੰਦਰੋ ਬਾਈ, ਮੀਤ ਸਕੱਤਰ ਗੁਰਮੀਤ ਕੌਰ ਸ਼ਾਮਲ ਹਨ¢ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਯੂਨੀਅਨ 'ਚ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ¢ ਸੂਬਾ ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਦੇ ਸਿਹਤ ਵਿਭਾਗ 'ਚ 2008 ਤੋਂ ਕੀਤੇ ਕੰਮ ਅਣਦੇਖਿਆ ਕਰ ਰਹੀ ਹੈ ਅਤੇ ਆਸ਼ਾ ਵਰਕਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਮੰਨਣ ਲਈ ਟੱਸ ਤੋ ਮੱਸ ਨਹੀਂ ਹੋ ਰਹੀ ¢ ਉਨ੍ਹਾਂ ਆਖਿਆ ਕਿ ਜਿਸ ਦੇ ਰੋਸ 'ਚ ਸਾਂਝੇ ਮੋਰਚੇ ਦੇ ਸੱਦੇ 'ਤੇ 9 ਅਪ੍ਰੈਲ 2026 ਨੂੰ ਧੂਰੀ 'ਚ ਅਣਮਿਥੇ ਸਮੇਂ ਲਈ ਦਿਨ ਰਾਤ ਪੱਕੇ ਝੰਡੇ ਗੱਡੇ ਜਾਣਗੇ ਅਤੇ ਸੂਬਾ ਸਰਕਾਰ ਵਲ਼ੋਂ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਜਾਣ ਵਿਰੁੱਧ ਪੁਰਜ਼ੋਰ ਸੰਘਰਸ਼ ਕੀਤਾ ਜਾਵੇਗਾ¢ ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਸਾਨੂੰ ਘੱਟੋ ਘੱਟ ਉਜਰਤ ਦੇ ਦਾਇਰੇ 'ਚ ਲਿਆ ਕੇ ਰੈਗੂਲਰ ਕੀਤਾ ਜਾਵੇ, ਕੀਤੇ ਗਏ ਵਾਅਦੇ ਮੁਤਾਬਿਕ ਭੱਤੇ 2500 ਰੁਪਏ ਨੂੰ ਦੁੱਗਣਾ ਕੀਤਾ ਜਾਵੇ, ਸੇਵਾ ਮੁਕਤ ਹੋਣ ਤੇ ਸਹਾਇਤਾ ਫ਼ੰਡ 5 ਲੱਖ ਰੁਪਏ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ , ਫੈਸੀਲੀਟੇਟਰ ਦਾ ਸੈਂਟਰ ਸਰਕਾਰ ਤੋਂ ਮਿਲਣ ਵਾਲਾ 1ਹਜ਼ਾਰ ਰੁਪਏ ਟੂਰ ਮਣੀ ਦੁੱਗਣਾ ਕੀਤਾ ਜਾਵੇ¢ ਉਨ੍ਹਾਂ ਆਖਿਆ ਕਿ ਜਦੋਂ ਤੱਕ ਉਜਰਤ ਲਾਗੂ ਨਹੀਂ ਕੀਤੀ ਜਾਂਦੀ ਤਦ ਤੱਕ ਡੀ.ਸੀ.ਰੇਟ ਲਾਗੂ ਕੀਤੇ ਜਾਣ¢ ਇਸ ਮੌਕੇ ਅਵਿਨਾਸ਼ ਰਾਣੀ, ਕਿਰਨਾ ਰਾਣੀ, ਸੰਤੋਸ਼ ਰਾਣੀ, ਸੀਮਾ ਰਾਣੀ, ਅਮਨ ਕੌਰ, ਵੀਰਪਾਲ ਕੋਰ ਆਦਿ ਨੇ ਵੀ ਸੰਬੋਧਨ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਦੋ ਨੌਜਵਾਨਾਂ ਤੋਂ 5 ਮੋਟਰਸਾਈਕਲ ਅਤੇ 5 ਮੋਬਾਈਲ ਹੋਰ ਬਰਾਮਦ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਗੜੇਮਾਰੀ ਨਾਲ ਨੁਕਸਾਨੀ ਫ਼ਸਲਾਂ ਦਾ ਮੁਆਇਨਾ
Ad Position 24