ਜਲਾਲਾਬਾਦ, 7 ਅਪੈ੍ਰਲ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ ਕੋਠੀ ਵੇਚਣ ਦਾ ਸੌਦਾ ਕਰਕੇ ਰਜਿਸਟਰੀ ਨਾ ਕਰਨ ਦੇ ਸਬੰਧ ਵਿਚ 2 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੌਰਵ ਭਾਰਤੀ ਪੁੱਤਰ ਰਮੇਸ਼ ਕੁਮਾਰ ਭਾਰਤੀ ਵਾਸੀ ਨਿਊ ਆਦਰਸ਼ ਜੀ.ਸੀ ਮਾਡਲ ਸਕੂਲ ਫ਼ਾਜ਼ਿਲਕਾ ਦੁਆਰਾ ਦਰਖਾਸਤ ਨੰਬਰ 28ਐੱਸ.ਪੀ.ਐਲ.ਜੇ ਡੀ ਮਿਤੀ 10-02-2026 ਨੂੰ ਪੰਕਜ ਬਾਘਲਾ ਪੁੱਤਰ ਵਿਜੇ ਕੁਮਾਰ ਅਤੇ ਸੰਜੀਵ ਬਾਘਲਾ ਪੁੱਤਰ ਸੁਭਾਸ਼ ਚੰਦਰ ਵਾਸੀਆਨ ਬਾਗ਼ ਕਾਲੋਨੀ ਜਲਾਲਾਬਾਦ ਦੇ ਖ਼ਿਲਾਫ਼ ਦਿੱਤੀ ਗਈ ਸੀ ਕਿ ਉਸ ਨੇ ਉਕਤ ਵਿਅਕਤੀਆਂ ਪਾਸੋਂ ਕੋਠੀ ਵੇਚਣ ਦਾ ਸੌਦਾ ਕਰਕੇ ਉਸ ਪਾਸੋਂ 35 ਲੱਖ ਰੁਪਏ ਨਗਦ ਗਵਾਹਾਂ ਦੀ ਹਾਜ਼ਰੀ ਵਿਚ ਹਾਸਲ ਕੀਤੇ ਅਤੇ ਇਕਰਾਰਨਾਮਾ ਨਾ ਕਰਕੇ ਨਹੀਂ ਦਿੱਤੀ ਗਈ ਹੈ ਅਤੇ ਸੰਜੀਵ ਬਾਘਲਾ ਵਲੋਂ ਪੰਕਜ ਬਾਘਲਾ ਦੀ ਝੂਠੀ ਗੁੰਮਸ਼ੁਦਗੀ ਸਬੰਧੀ ਕਹਾਣੀ ਬਣਾ ਕੇ ਸੌਦਾ ਕੀਤੀ ਕੋਠੀ ਦੀ ਰਜਿਸਟਰੀ ਪੰਕਜ ਬਾਘਲਾ ਵਲੋਂ ਕਿਸੇ ਹੋਰ ਪਾਰਟੀ ਨੂੰ ਕਰਵਾ ਦਿੱਤੀ ਗਈ ਹੈ, ਇਸ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਰਿਪੋਰਟ ਸਮੇਤ ਅਪਰੂਵਲ ਥਾਣਾ ਸਿਟੀ ਵਿਖੇ ਪੁੱਜੀ ਹੈ, ਜਿਸ 'ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਸ਼ਿਕਾਇਤਕਰਤਾ ਗੌਰਵ ਭਾਰਤੀ ਦੇ ਬਿਆਨਾਂ ਦੇ ਆਧਾਰ 'ਤੇ ਪੰਕਜ ਬਾਘਲਾ ਅਤੇ ਸੰਜੀਵ ਬਾਘਲਾ ਦੇ ਖ਼ਿਲਾਫ਼ ਧਾਰਾ 217, 316(2), 318(4), 351(3), 61(2) ਬੀ. ਐਨ. ਐੱਸ. ਤਹਿਤ ਮਿਤੀ 6 ਅਪੈ੍ਰਲ 2026 ਨੂੰ ਮੁਕੱਦਮਾ ਨੰਬਰ 60 ਦਰਜ ਕੀਤਾ ਗਿਆ ਹੈ |