11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਾਂਝੀ ਵੱਟ ਤੋਂ ਟਾਹਲੀ ਦੇ ਰੁੱਖ ਪੁੱਟਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 08-04-2026
ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਸਾਂਝੀ ਵੱਟ 'ਤੋਂ ਟਾਹਲੀ ਦੇ ਰੁੱਖ ਪੁੱਟਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਵਾਲ ਅਹੂਜਾ ਪੁੱਤਰ ਸੋਭਾ ਸਿੰਘ ਵਾਸੀ ਗਲੀ ਹੋਟਲਾਂ ਬਾਜ਼ਾਰ ਫ਼ਾਜ਼ਿਲਕਾ ਨੇ ਸ਼ਿਕਾਇਤ ਦਿੱਤੀ ਕਿ ਉਸ ਦੀ ਪਿੰਡ ਨਿਓਲਾ ਵਿਖੇ 12 ਕਿੱਲੇ ਜ਼ਮੀਨ ਹੈ | ਉਸ ਦੀ ਜ਼ਮੀਨ ਦੀ ਸਾਂਝੀ ਵੱਟ 'ਤੇ 4/5 ਟਾਹਲੀਆਂ ਦੇ ਰੁੱਖ ਖੜ੍ਹੇ ਸਨ, ਜੋ ਨਿਸ਼ਾਨਦੇਹੀ ਦੌਰਾਨ ਉਸ ਦੇ ਹੱਕ ਵਿਚ ਆਏ ਸਨ | 5 ਅਤੇ 6 ਅਪ੍ਰੈਲ 2026 ਦੀ ਦਰਮਿਆਨੀ ਰਾਤ ਨੂੰ ਗੁਰਦੀਪ ਸਿੰਘ ਪੁੱਤਰ ਸੁਰਜਣ ਸਿੰਘ, ਬੂਟਾ ਸਿੰਘ ਪੁੱਤਰ ਸੁਰਜਣ ਸਿੰਘ ਵਾਸੀ ਨਿਓਲਾ ਅਤੇ ਅਣਪਛਾਤੇ ਵਿਅਕਤੀ ਨੇ ਰਲ ਕੇ ਉਸ ਦੀਆਂ ਟਾਹਲੀਆਂ ਪੁੱਟ ਲਈਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸੰਭਾਲਣ ਵਾਲੀਆਂ ਖੇਤੀ ਮਸ਼ੀਨਾਂ 'ਤੇ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਦੇਣ ਬਿਨੈ ਪੱਤਰ-ਡਾ. ਹਰਪ੍ਰੀਤ ਕੌਰ ਅਗਲੀ ਖ਼ਬਰ ਨਟਰੰਗ ਸੁਸਾਇਟੀ ਅਬੋਹਰ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਨਾਟਕ 'ਜੀ ਆਇਆਂ ਨੂੰ' ਦਾ ਮੰਚਨ
Ad Position 24