11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਟਰੰਗ ਸੁਸਾਇਟੀ ਅਬੋਹਰ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਨਾਟਕ 'ਜੀ ਆਇਆਂ ਨੂੰ' ਦਾ ਮੰਚਨ

Ad Position 21
No active advertisement
ਅਜੀਤ ਡੈਸਕ 08-04-2026
ਅਬੋਹਰ, 7 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਨਟਰੰਗ ਸੁਸਾਇਟੀ ਅਬੋਹਰ ਵਲੋਂ ਕਲਾ ਪਰਿਸ਼ਦ ਪੰਜਾਬ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਨਾਟਕ ਜੀ ਆਇਆਂ ਨੂੰ ਦੀ ਪੇਸ਼ਕਾਰੀ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ ਕੀਤੀ ਗਈ | ਨਾਟਕਕਾਰ ਭੁਪਿੰਦਰ ਉਤਰੇਜਾ ਦੇ ਲਿਖੇ ਇਸ ਨਾਟਕ ਨੂੰ ਹਨੀ ਉਤਰੇਜਾ ਨੇ ਨਿਰਦੇਸ਼ਤ ਕੀਤਾ | ਇਸ ਨਾਟਕ ਵਿਚ ਬੁਢਾਪੇ ਦੇ ਸੰਤਾਪ ਨੂੰ ਭੋਗ ਰਹੇ ਬਜ਼ੁਰਗਾਂ ਦੀ ਕਹਾਣੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ | ਇਹ ਨਾਟਕ ਅਜੋਕੇ ਸਮਾਜ 'ਤੇ ਤਿੱਖਾ ਵਿਅੰਗ ਕਰਦਾ ਹੋਇਆ ਕਈ ਸਵਾਲ ਖੜ੍ਹੇ ਕਰਦਾ ਹੈ | ਇਸ ਨਾਟਕ 'ਚ ਦਿਲਬਾਗ ਸਿੰਘ ਸੋਢੀ ਦਾ ਕਿਰਦਾਰ ਹਨੀ ਉਤਰੇਜਾ ਨੇ ਅਤੇ ਮਿਸੀਜ ਅਰੋੜਾ ਦਾ ਕਿਰਦਾਰ ਗੁਲਜਿੰਦਰ ਕੌਰ ਨੇ ਨਿਭਾਇਆ | ਇਸ ਤੋਂ ਇਲਾਵਾ ਇਸ ਨਾਟਕ ਵਿਚ ਆਸ਼ੀਸ਼ ਸਿਡਾਨਾ, ਸੰਦੀਪ ਸ਼ਰਮਾ, ਗੁਰਮੀਤ ਸਿੰਘ, ਮਹਿਕ ਸ਼ਰਮਾ, ਠਾਕੁਰ, ਰੂਬੀ ਸ਼ਰਮਾ, ਆਸ਼ੀਸ਼ ਸਿਡਾਨਾ, ਕਸ਼ਮੀਰ ਲੂਣਾ ਆਦਿ ਨੇ ਪ੍ਰਮੁੱਖ ਭੂਮਿਕਾ ਨਿਭਾਈਆਂ | ਮਿਊਜ਼ਿਕ ਕੁਲਜੀਤ ਭੱਟੀ ਅਤੇ ਵੈਭਵ ਅਗਰਵਾਲ ਵਲੋਂ ਦਿੱਤਾ ਗਿਆ | ਇਸ ਨਾਟਕ ਦੇ ਹੋਰ ਕਿਰਦਾਰ ਯੁੱਧਵੀਰ ਮੋਂਗਾ, ਰਸ਼ਕਿਨ, ਠਾਕੁਰ ਅਤੇ ਜਏਸ਼ ਕੰਬੋਜ ਸਨ | ਇਸ ਨਾਟਕ ਦੀ ਪੇਸ਼ਕਾਰੀ ਮੌਕੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਪਰਸਨ ਸੁਖਵਿੰਦਰ ਕੌਰ ਬਰਾੜ (ਸੁੱਖੀ ਬਰਾੜ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਬੀਬੀ ਬਰਾੜ ਨੇ ਇਸ ਨਾਟਕ ਦੇ ਮਾਧਿਅਮ ਨਾਲ ਗੱਲ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਇਸ ਮੋੜ 'ਤੇ ਬਜ਼ੁਰਗਾਂ ਨੂੰ ਸਤਿਕਾਰ ਦੀ ਭਾਵਨਾ ਨਾਲ ਅਪਣੱਤ ਦੀ ਜ਼ਰੂਰਤ ਹੁੰਦੀ ਹੈ | ਰੰਗਮੰਚ ਉਤਸਵ ਬਾਰੇ ਗੱਲ ਕਰਦਿਆਂ ਸਵਰਨਜੀਤ ਸਿੰਘ ਸਵੀ ਚੇਅਰਮੈਨ ਆਰਟ ਕੌਂਸਲ ਪੰਜਾਬ ਨੇ ਕਿਹਾ ਕਿ ਰੰਗਮੰਚ ਸਮਾਜ ਦਾ ਸ਼ੀਸ਼ਾ ਹੈ, ਜਿਸ ਨਾਲ ਮਾੜਾ ਚੰਗਾ ਸਭ ਮੰਚ 'ਤੇ ਉਤਾਰਿਆ ਜਾਂਦਾ ਹੈ | ਸੰਗੀਤ ਨਾਟਕ ਅਕੈਡਮੀ ਦੇ ਉਪ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਟੀਮ ਨੂੰ ਸਫਲਤਾਪੂਰਵਕ ਮੰਚਨ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ 'ਤੇ ਫ਼ਿਲਮੀ ਅਦਾਕਾਰ ਬਨਿਦਰ ਬਨੀ, ਨਾਟਕਕਾਰ ਜਗਜੀਤ ਸਰੀਨ, ਨਾਟਕਕਾਰ ਸੰਜੀਵਨ ਸਿੰਘ, ਰੰਗਮੰਚ ਅਦਾਕਾਰਾ ਕੰਵਲਜੀਤ ਕੌਰ ਵੀ ਸ਼ਾਮਿਲ ਸਨ | ਨਾਟਕ ਦੀ ਪੇਸ਼ਕਾਰੀ ਦੇ ਆਯੋਜਨ ਵਿਚ ਪੁਨੀਤ ਵਾਟਸ, ਡਾਕਟਰ ਗੁਰਤੇਜ ਸਿੰਘ, ਪੁਨੀਤ ਰਾਜਦੇਵ ਆਦਿ ਨੇ ਸਹਿਯੋਗ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਂਝੀ ਵੱਟ ਤੋਂ ਟਾਹਲੀ ਦੇ ਰੁੱਖ ਪੁੱਟਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਗਰ ਕੌਂਸਲ ਫ਼ਾਜ਼ਿਲਕਾ ਦੇ ਪ੍ਰਬੰਧਕੀ ਬੋਰਡ ਨੇ ਕਾਰਜਕਾਲ ਦੀ ਆਖ਼ਰੀ ਮੀਟਿੰਗ ਵਿਚ 5 ਸਾਲਾਂ ਦੇ ਕੰਮਾਂ ਦਾ ਦਿੱਤਾ ਵੇਰਵਾ
Ad Position 24