11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਵਿਨੋਦ ਮੇਘ ਨੂੰ ਜੱਦੀ ਪਿੰਡ ਮਹਿਰਾਣਾ ਵਿਖੇ ਲੱਡੂਆਂ ਨਾਲ ਤੋਲਿਆ

Ad Position 21
No active advertisement
ਅਜੀਤ ਡੈਸਕ 08-04-2026
ਬੱਲੂਆਣਾ, 7 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਬੀਤੀ ਦੇਰ ਸ਼ਾਮ ਆਪਣੇ ਜੱਦੀ ਪਿੰਡ ਮਹਿਰਾਣਾ ਪੁੱਜਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨੋਦ ਮੇਘ ਦਾ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਰਦੇਵ ਸਿੰਘ ਬੌਬੀ ਮਾਨ ਜ਼ਿਲ੍ਹਾ ਪ੍ਰਧਾਨ, ਜਥੇਦਾਰ ਕੋਰ ਸਿੰਘ ਬਹਾਵਵਾਲਾ, ਦੀਪ ਕੰਬੋਜ, ਸੁਖਰਾਜ ਸਿੰਘ ਸਰਪੰਚ, ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮਹਿਰਾਣਾ ਪਿੰਡ ਦੇ ਵੱਡੇ ਇਕੱਠ ਨੂੰ ਵਿਨੋਦ ਮੇਘ ਤੋਂ ਇਲਾਵਾ ਦੀਪ ਕੰਬੋਜ, ਜਥੇਦਾਰ ਕੌਰ ਸਿੰਘ ਬਹਾਵਵਾਲਾ, ਨਰਦੇਵ ਸਿੰਘ ਬੌਬੀ ਮਾਨ ਜ਼ਿਲ੍ਹਾ ਪ੍ਰਧਾਨ ਨੇ ਵੀ ਸੰਬੋਧਨ ਕੀਤਾ | ਸਭ ਤੋਂ ਪਹਿਲਾਂ ਦੀਪ ਕੰਬੋਜ ਨੇ ਬਾਦਲ ਸਰਕਾਰ ਵਲੋਂ ਪੰਜਾਬ 'ਚ ਕੀਤੇ ਵਿਕਾਸ ਕਾਰਜਾਂ 'ਤੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਮੌਕੇ ਦੀ ਆਪ ਸਰਕਾਰ ਨੇ ਕਿਹੜੀਆਂ ਕਿਹੜੀਆਂ ਬਾਦਲ ਸਰਕਾਰ ਵਲੋਂ ਚਲਾਈਆਂ ਸਹੂਲਤਾਂ ਨੂੰ ਬੰਦ ਕੀਤਾ ਹੈ | ਉਨ੍ਹਾਂ ਕਿਹਾ ਕਿ ਬਿਜਲੀ ਮੁਆਫ਼ੀ ਤੋਂ ਬਿਨਾਂ ਮੌਕੇ ਦੀ ਸਰਕਾਰ ਨੇ ਕੁੱਝ ਨਹੀਂ ਕੀਤਾ, ਸਗੋਂ ਪੰਜਾਬ ਉੱਪਰ ਹੋਰ ਕਰਜ਼ਾ ਚਾੜਿ੍ਹਆ ਹੈ | ਜਥੇਦਾਰ ਕੌਰ ਸਿੰਘ ਬਹਾਵਵਾਲਾ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੂੰ ਆਪਣੇ ਪਿੰਡ ਦਾ ਹਲਕਾ ਇੰਚਾਰਜ ਮਿਲਿਆ ਹੈ | ਉਨ੍ਹਾਂ ਕਿਹਾ ਕਿ ਵਿਨੋਦ ਮੇਘ ਇਕ ਮਿਹਨਤੀ, ਪੜਿ੍ਹਆ ਲਿਖਿਆ 'ਤੇ ਸੂਝਵਾਨ ਵਿਅਕਤੀ ਹੈ | ਵਿਨੋਦ ਮੇਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ | ਇਸ ਸਮੇਂ ਪਿੰਡ ਵਾਸੀਆਂ ਨੇ ਵਿਨੋਦ ਮੇਘ ਨੂੰ ਲੱਡੂਆਂ ਨਾਲ ਤੋਲਿਆ ਅਤੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਪੂਰੇ ਹਲਕੇ ਅੰਦਰ ਵੱਡੀ ਜਿੱਤ ਦਿਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਵਿਪਨ ਸ਼ਰਮਾ ਨੇ 30 ਦਿਵਿਆਂਗਾਂ ਨੂੰ ਰੇਲਵੇ ਪਾਸ ਵੰਡੇ ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਕਿਸਾਨ ਬੀਮਾ ਯੋਜਨਾ ਤਿਆਰ ਕਰਨ-ਪੋ੍ਰ. ਪ੍ਰੀਤਮ ਸਿੰਘ ਸਿੱਧੂ
Ad Position 24