ਜਲਾਲਾਬਾਦ, 7 ਅਪ੍ਰੈਲ (ਜਤਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਦਾ ਇਕ ਵਾਰ ਫਿਰ ਤੋਂ ਸਮਾਂ ਆਉਣ ਵਾਲਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਤਿੰਦਰਜੀਤ ਸਿੰਘ ਮੰਟਾਂ ਹਲਕਾ ਇੰਚਾਰਜ ਜਲਾਲਾਬਾਦ ਨੇ ਵਰਕਰਾਂ ਦੀ ਇਕ ਮੀਟਿੰਗ ਦੌਰਾਨ ਕੀਤਾ | ਮੀਟਿੰਗ 'ਚ ਅਸ਼ੋਕ ਕੁਮਾਰ ਅਨੇਜਾ, ਜਗਸੀਰ ਸਿੰਘ ਬੱਬੂ ਜੈਮਲ ਵਾਲਾ, ਲਖਵਿੰਦਰ ਸਿੰਘ ਰੋਹੀ ਵਾਲਾ ਆਦਿ ਨੇ ਸੰਬੋਧਨ ਕਰਦੇ ਹੋਏ ਸਭ ਵਰਕਰਾਂ ਨੂੰ ਇਕੱਠੇ ਹੋਣ ਤੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੁਨੇਹਾ ਦਿੱਤਾ¢ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਲਾਲਾਬਾਦ ਦਾ ਜੋ ਵਿਕਾਸ ਹੋਇਆ ਉਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਨੇ ਜਲਾਲਾਬਾਦ ਨੂੰ ਅਪਣਾ ਕੇ ਇਸ ਦਾ ਰੂਪ ਬਦਲ ਦਿੱਤਾ ਸੀ¢ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਵੀ ਸਾਡੇ ਹਰ ਪਿੰਡ ਅਤੇ ਹਰ ਬੂਥ ਤੋਂ ਵਰਕਰ ਹਾਜ਼ਰ ਹਨ, ਜੋ ਕਿ ਸਾਡੀ ਪਾਰਟੀ ਦੀ ਮਜ਼ਬੂਤੀ ਦੱਸਦੇ ਹਨ¢ ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਤਗੜੇ ਹੋ ਕੇ ਬੂਥ ਪੱਧਰ 'ਤੇ ਪਾਰਟੀ ਦਾ ਪ੍ਰਚਾਰ ਕੀਤਾ ਜਾਵੇ¢ ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ ਨੇ ਸੋਸ਼ਲ ਮੀਡੀਆ 'ਤੇ ਵੀ ਵਰਕਰਾਂ ਨੂੰ ਤਗੜਾ ਹੋਣ ਦਾ ਹੋਕਾ ਦਿੱਤਾ ਅਤੇ ਵਿਰੋਧੀ ਪਾਰਟੀਆਂ ਵਲ਼ੋਂ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਦਾ ਜਵਾਬ ਦੇਣ ਲਈ ਕਿਹਾ¢ ਮੀਟਿੰਗ ਵਿਚ ਹਰ ਸੋਮਵਾਰ ਜਲਾਲਾਬਾਦ ਦੇ ਦਫ਼ਤਰ ਅਤੇ ਹਰ ਮੰਗਲਵਾਰ ਅਰਨੀ ਵਾਲਾ ਦੇ ਦਫ਼ਤਰ ਵਿਖੇ ਵਰਕਰਾਂ ਦੇ ਨਾਲ ਮਿਲਣ ਦਾ ਪ੍ਰੋਗਰਾਮ ਵੀ ਰੱਖਿਆ ਗਿਆ¢ ਅੱਜ ਦੀ ਮੀਟਿੰਗ ਵਿਚ ਗੁਰਵੈਦ ਸਿੰਘ ਕਾਠਗੜ੍ਹ, ਗੁਰਦੇਵ ਸਿੰਘ ਆਲਮ ਕੇ, ਬੂੜ ਸਿੰਘ ਸਾਬਕਾ ਚੇਅਰਮੈਨ, ਹਰਜੀਤ ਸਿੰਘ ਹੀਰਾ ਡੱਬ ਵਾਲਾ ਕਲਾਂ, ਮਲਕੀਤ ਸਿੰਘ ਹੀਰਾ, ਓਮ ਪ੍ਰਕਾਸ਼ ਕੰਬੋਜ ਸਾਬਕਾ ਚੇਅਰਮੈਨ, ਆਤਮਾ ਰਾਮ ਕੰਬੋਜ, ਜਗਮੇਲ ਸਿੰਘ ਘੁੜਿਆਣਾ, ਸੁਖਜਿੰਦਰ ਸਿੰਘ ਚੇਅਰਮੈਨ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਘਾਰੂ ਕੌਂਸਲਰ, ਮੰਗਤ ਸਿੰਘ ਮੰਗਾਂ ਚਿਰਾਗ਼ਾਂ, ਕਰਨ ਕੰਬੋਜ, ਬਲਜੀਤ ਕਪੂਰ, ਰਾਜੂ ਖੇੜਾ, ਸੁਖਪਾਲਵੀਰ ਸਿੰਘ ਮਦਾਨ ਅਤੇ ਹੋਰ ਕਈ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ¢ ਸਾਰੀ ਮੀਟਿੰਗ ਵਿਚ ਲਖਵਿੰਦਰ ਸਿੰਘ ਰੋਹੀ ਵਾਲਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ¢