11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਬੁੱਧ ਪੂਰਨਿਮਾ ਦੇ ਸਬੰਧ ਵਿਚ ਸ਼ਾਕਿਆ ਸਮਾਜ ਦੀ ਹੋਈ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 08-04-2026
ਅਬੋਹਰ, 7 ਅਪ੍ਰੈਲ (ਵਿਵੇਕ ਹੂੜੀਆ)-ਸ਼ਾਕਿਆ ਸਮਾਜ ਵਲੋਂ ਆਗਾਮੀ ਬੁੱਧ ਪੂਰਨਿਮਾ ਦੇ ਅਵਸਰ 'ਤੇ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਭਗਵਾਨ ਗੌਤਮ ਬੁੱਧ ਸ਼ਾਕਿਆ ਧਰਮਸ਼ਾਲਾ ਵਿਖੇ ਸੰਪੰਨ ਹੋਈ | ਇਸ ਮੀਟਿੰਗ ਵਿਚ 1 ਮਈ ਨੂੰ ਮਨਾਈ ਜਾਣ ਵਾਲੀ ਬੁੱਧ ਪੂਰਨਿਮਾ ਨੂੰ ਭਵਯ ਰੂਪ ਦੇਣ ਲਈ ਸਮੂਹ ਮੈਂਬਰਾਂ ਨੇ ਆਪਣੇ ਅਹਿਮ ਸੁਝਾਅ ਦਿੱਤੇ | ਮੀਟਿੰਗ ਦੌਰਾਨ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਬੁੱਧ ਪੂਰਨਿਮਾ ਦੇ ਸਮਾਗਮਾਂ ਰਾਹੀਂ ਸਮਾਜ ਵਿਚ ਏਕਤਾ ਅਤੇ ਭਗਵਾਨ ਬੁੱਧ ਦੇ ਸ਼ਾਂਤੀ ਤੇ ਅਹਿੰਸਾ ਦੇ ਸੰਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ | ਅਹੁਦੇਦਾਰਾਂ ਨੇ ਇਸ ਦਿਹਾੜੇ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਦਾ ਸੰਕਲਪ ਲਿਆ | ਮੀਟਿੰਗ ਵਿਚ ਅਖਿਲ ਭਾਰਤੀ ਸ਼ਾਕਿਆ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸ਼ਾਕਿਆ, ਨਵਯੁਵਕ ਸ਼ਾਕਿਆ ਸਭਾ ਦੇ ਪ੍ਰਧਾਨ ਡਾ.ਚੰਦਰਭਾਨ ਸ਼ਾਕਿਆ, ਸ਼ਾਕਿਆ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਸ਼ਾਕਿਆ ਅਤੇ ਸ਼ਾਕਿਆਵੰਸ਼ ਧਰਮਸ਼ਾਲਾ ਕਮੇਟੀ ਦੇ ਸੰਯੁਕਤ ਸਕੱਤਰ ਸੰਜੀਵ ਸ਼ਾਕਿਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਤੋਂ ਇਲਾਵਾ ਡਾ.ਰਘੁਵੀਰ ਸਿੰਘ, ਹਰੀਸ਼ ਚੰਦਰ, ਡਾ.ਰਾਧੇ ਸ਼ਿਆਮ, ਅਜੈਬ ਸਿੰਘ, ਰਾਜਿੰਦਰ ਸ਼ਾਕਿਆ, ਵੇਦ ਪ੍ਰਕਾਸ਼, ਸੁਭਾਸ਼ ਕੁਮਾਰ, ਡਾ.ਰਾਹੁਲ, ਕਿ੍ਸ਼ਨ ਸ਼ਾਕਿਆ, ਦੀਪਕ ਅਤੇ ਪ੍ਰੇਮ ਸ਼ਾਕਿਆ ਸਮੇਤ ਸਮਾਜ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਅੰਤ ਵਿਚ ਸਮਾਜ ਸੇਵੀ ਸੁਭਾਸ਼ ਸ਼ਾਕਿਆ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ 2 ਗਰਾਮ ਹੈਰੋਇਨ ਸਣੇ ਵਿਅਕਤੀ ਕਾਬੂ ਅਗਲੀ ਖ਼ਬਰ ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਜੋੜਕੀ ਕੰਕਰ ਵਾਲੀ ਵਿਖੇ ਕਰਵਾਇਆ ਭਗਵਾਨ ਸ੍ਰੀ ਰਾਮ ਮਹਿਮਾ ਪ੍ਰੋਗਰਾਮ
Ad Position 24