ਪੰਜ ਦਿਨਾਂ ਦੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ-ਐੱਸ.ਡੀ.ਐਮ. ਦਫ਼ਤਰ ਖ਼ੁਦ ਪਾਣੀ ਵਿਚ ਡੁੱਬਿਆ
ਅਜੀਤ ਡੈਸਕ
08-04-2026
ਕੀ ਕਹਿਣਾ ਹੈ ਐੱਸ.ਡੀ.ਐਮ. ਰਵਿੰਦਰ ਸਿੰਘ ਦਾ
-ਇਸ ਸਬੰਧੀ ਐੱਸ.ਡੀ.ਐਮ.ਰਵਿੰਦਰ ਸਿੰਘ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਫ਼ਤਰ ਮੁੱਖ ਸੜਕ ਤੋਂ ਨੀਵਾਂ ਹੋਣ ਕਾਰਨ ਇਹ ਪੁਰਾਣੀ ਸਮੱਸਿਆ ਹੈ | ਨਗਰ ਨਿਗਮ ਦੀਆਂ ਟੀਮਾਂ ਟੈਂਕਰਾਂ ਰਾਹੀਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲਗਾਤਾਰ ਬਾਰਸ਼ ਕਾਰਨ ਇਹ ਕੋਸ਼ਿਸ਼ਾਂ ਨਾਕਾਫ਼ੀ ਸਾਬਤ ਹੋ ਰਹੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਦਫ਼ਤਰ ਨੂੰ ਨਵੀਂ ਇਮਾਰਤ ਵਿਚ ਤਬਦੀਲ ਕੀਤਾ ਜਾਣਾ ਹੈ ਪਰ ਕੁੱਝ ਕਾਰਨਾਂ ਕਰਕੇ ਇਹ ਕੰਮ ਅਜੇ ਲਟਕਿਆ ਹੋਇਆ ਹੈ | ਜਦੋਂ ਤੱਕ ਕੋਈ ਸਥਾਈ ਹੱਲ ਨਹੀਂ ਹੁੰਦਾ, ਲੋਕਾਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ |