05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਗ਼ਰੀਬ ਮਜ਼ਦੂਰ ਦੇ ਮਕਾਨ ਦੀ ਛੱਤ ਡਿੱਗੀ-ਪਰਿਵਾਰਿਕ ਮੈਂਬਰ ਵਾਲ-ਵਾਲ ਬਚੇ

Ad Position 21
No active advertisement
ਅਜੀਤ ਡੈਸਕ 09-04-2026
ਬੱਲੂਆਣਾ, 8 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਬੀਤੀ ਰਾਤ ਕਰੀਬ ਢਾਈ ਵਜੇ ਤੇਜ਼ ਮੀਂਹ ਕਾਰਨ ਇਕ ਗ਼ਰੀਬ ਮਜ਼ਦੂਰ ਰੌਸ਼ਨ ਪੁੱਤਰ ਭੋਲਾ ਰਾਮ ਦੇ ਇਕ ਕਮਰੇ ਦੀ ਛੱਤ ਉਸ ਸਮੇਂ ਡਿੱਗੀ ਜਦੋਂ ਉਹ, ਉਸ ਦੀ ਪਤਨੀ, ਅਤੇ ਇਕ 2 ਸਾਲਾ ਦਾ ਬੱਚਾ ਉਸ ਕਮਰੇ ਵਿਚ ਸੌਂ ਰਹੇ ਸਨ | ਇਕ ਗਾਡਰ 'ਤੇ ਪਾਏ ਇਸ ਕਮਰੇ ਦੇ 2 ਖਣ ਸਨ | ਇਕ ਖਣ ਦੇ ਭਾਰੀ ਪੱਧਰ ਹੇਠਾਂ ਡਿਗ ਗਏ | ਪ੍ਰਮਾਤਮਾ ਦਾ ਸ਼ੁਕਰ ਕਿ ਪਰਿਵਾਰਿਕ ਮੈਂਬਰਾਂ ਦੇ ਮੰਜੇ ਦੂਜੇ ਖਣ ਹੇਠ ਸਨ | ਜਿਸ ਕਾਰਨ ਪਰਿਵਾਰ ਦੇ ਤਿੰਨ ਮੈਂਬਰ ਬਾਲ-ਬਾਲ ਬਚ ਗਏ | ਆਸ ਪਾਸ ਦੇ ਗੁਆਂਢੀਆਂ ਨੇ ਦੱਸਿਆ ਕਿ ਗ਼ਰੀਬ ਮਜ਼ਦੂਰ ਭੋਲਾ ਸਿੰਘ ਦੇ ਘਰ ਵਿਚ ਕੇਵਲ ਦੋ ਕਮਰੇ ਬਣੇ ਹੋਏ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ 8 ਜੀਆਂ ਦੋਨਾਂ ਕਮਰਿਆਂ ਵਿਚ ਰਹਿੰਦੇ ਹਨ | ਆਸ-ਪਾਸ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਗ਼ਰੀਬ ਪਰਿਵਾਰ ਨੂੰ ਬਣਦਾ ਉਚਿੱਤ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਖੜ੍ਹੀ ਫਾਰਚਿਊਨਰ ਗੱਡੀ ਨਾਲ ਟਕਰਾਇਆ ਆਟੋ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੋਈ
Ad Position 24