05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਾਰਿਸ਼ਾਂ ਅਤੇ ਗੜੇਮਾਰੀ ਦੇ ਨਾਲ ਨਸ਼ਟ ਹੋਈ ਕਣਕ ਦੀ ਫ਼ਸਲ ਦਾ 50 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਵੇ-ਹੰਸ ਰਾਜ ਜੋਸਨ

Ad Position 21
No active advertisement
ਅਜੀਤ ਡੈਸਕ 09-04-2026
ਜਲਾਲਾਬਾਦ, 8 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਬੀਤੇ ਦਿਨਾਂ ਤੋਂ ਇਲਾਕੇ ਵਿਚ ਪੈ ਰਹੀ ਬੇਮੌਸਮੀ ਬਾਰਿਸ਼ ਅਤੇ ਗੜੇ੍ਹਮਾਰੀ ਦੇ ਨਾਲ ਕਣਕ ਦੀ ਫ਼ਸਲ ਨੁਕਸਾਨੀ ਗਈ ਹੈ ਅਤੇ ਅਜਿਹੇ ਹਾਲਾਤਾਂ ਵਿਚ ਇਸ ਵਾਰ ਕਣਕ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਦੇ ਅਸਾਰ ਬਣ ਗਏ ਹਨ | ਅੱਜ ਸਾਬਕਾ ਜੰਗਲਾਤ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹੰਸ ਰਾਜ ਜੋਸਨ ਵੱਲੋਂ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਕੱਚੇ ਕਾਲੇ ਵਾਲਾ, ਚੱਕ ਜੰਡ ਵਾਲਾ, ਝੁੱਗੀਆਂ ਨੰਦ ਸਿੰਘ, ਤੰਬੂ ਵਾਲਾ, ਤਾਰੇ ਵਾਲਾ ਆਦਿ ਦਾ ਦੌਰਾ ਕੀਤਾ ਗਿਆ ਅਤੇ ਬਰਸਾਤਾਂ ਅਤੇ ਗੜੇਮਾਰੀ ਦੇ ਨਾਲ ਪ੍ਰਭਾਵਿਤ ਹੋਈ ਕਣਕ ਦੀ ਫ਼ਸਲਾਂ ਦਾ ਜਾਇਜ਼ਾ ਲਿਆ ਅਤੇ ਪੀੜਤ ਨਾਲ ਗੱਲਬਾਤ ਕੀਤੀ ਗਈ | ਇਸ ਮੌਕੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲ ਪੋਸ਼ ਕਰਕੇ ਹੁਣ ਕਣਕ ਦੀ ਫ਼ਸਲ ਕਟਾਈ ਦੇ ਜੋਬਨ ਤੇ ਖੇਤਾਂ ਵਿਚ ਖੜੀ ਹੈ ਪਰ ਹੁਣ ਬਰਸਾਤਾਂ ਅਤੇ ਗੜੇਮਾਰੀ ਦੇ ਆਉਣ ਨਾਲ ਫ਼ਸਲ ਬਰਬਾਦ ਹੋ ਗਈ ਹੈ, ਹਲਾਤਾਂ ਅਜਿਹੇ ਬਣ ਗਏ ਹਨ ਕਿ ਕਣਕ ਦਾ ਝਾੜ ਵੀ ਘੱਟ ਨਿਕਲੇਗਾ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਕੁਦਰਤੀ ਕਰੋਪੀ ਨਾਲ ਨਸ਼ਟ ਹੋਈਆਂ ਫ਼ਸਲਾਂ ਦਾ ਘੱਟ ਤੋਂ ਘੱਟ 50 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ | ਇਸ ਮੌਕੇ ਹੰਸ ਰਾਜ ਜੋਸਨ ਦੇ ਨਾਲ ਕਰਮ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਬਰਾੜ, ਮਨਦੀਪ ਸਿੰਘ ਢਿੱਲੋਂ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ, ਮੈਂਬਰ ਦਾਰਾ ਸਿੰਘ, ਜਸਵਿੰਦਰ ਸਿੰਘ ਬਰਾੜ, ਕਾਲਾ ਸਿੰਘ, ਮੰਗਲ ਸਿੰਘ ਬਰਾੜ, ਪਰਮਿੰਦਰ ਸਿੰਘ ਖੋਸਾ, ਸੁਰਜੀਤ ਸਿੰਘ ਸੰਧੂ ਸਾਬਕਾ ਸਰਪੰਚ, ਬਖ਼ਸ਼ੀਸ਼ ਸਿੰਘ, ਕੁਲਵਿੰਦਰ ਸਿੰਘ, ਸੁਰੈਣ ਸਿੰਘ, ਜਗਵਿੰਦਰ ਸਿੰਘ ਜੱਗਾ, ਡਾ. ਕਿ੍ਸ਼ਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲੇ੍ਹ ਅੰਦਰ ਬੀਤੀ ਰਾਤ ਭਾਰੀ ਮੀਂਹ ਕਹਿਰ ਬਣ ਕੇ ਵਰਿ੍ਹਆ-ਕਿਸਾਨਾਂ ਦੇ ਸੁਪਨੇ ਹੋਏ ਚਕਨਾਚੂਰ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24