05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਫ਼ਾਜ਼ਿਲਕਾ ਜ਼ਿਲੇ੍ਹ ਅੰਦਰ ਬੀਤੀ ਰਾਤ ਭਾਰੀ ਮੀਂਹ ਕਹਿਰ ਬਣ ਕੇ ਵਰਿ੍ਹਆ-ਕਿਸਾਨਾਂ ਦੇ ਸੁਪਨੇ ਹੋਏ ਚਕਨਾਚੂਰ

Ad Position 21
No active advertisement
ਅਜੀਤ ਡੈਸਕ 09-04-2026
ਫ਼ਾਜ਼ਿਲਕਾ, 8 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪਿਛਲੇ ਇਕ ਹਫ਼ਤੇ ਤੋਂ ਬੇਮੌਸਮੀ ਮੀਂਹ, ਗੜੇਮਾਰੀ ਨਾਲ ਹਜ਼ਾਰਾਂ ਏਕੜ ਕਣਕ ਦੀ ਫਸਲ ਧਰਤੀ 'ਤੇ ਵਿਛ ਕੇ ਤਬਾਹ ਹੋ ਗਈ ਹੈ | ਬੀਤੀ ਰਾਤ 10 ਵਜੇ ਦੇ ਕਰੀਬ ਭਾਰੀ ਮੀਂਹ ਕਿਸਾਨਾਂ ਲਈ ਕਹਿਰ ਬਣ ਕੇ ਵਰਿ੍ਹਆ, ਡੇਢ ਘੰਟੇ ਦੇ ਕਰੀਬ ਹੋਈ ਵਰਖਾ ਨੇ ਕਣਕ ਦੇ ਖੇਤ ਪਾਣੀ ਨਾਲ ਭਰ ਦਿਤੇ, ਕਿਸਾਨ ਤੇਜ਼ ਮੀਂਹ ਦੇਖ ਕੇ ਆਪਣੀ ਹੋਣੀ 'ਤੇ ਕਿਸਮਤ ਨੂੰ ਝੂਰ ਰਿਹਾ ਸੀ | ਇਹ ਮੀਂਹ ਧਰਤੀ 'ਤੇ ਵਿਛੀਆਂ ਕਣਕਾਂ ਲਈ ਤਬਾਹੀ ਲੈ ਕੇ ਆਇਆ | ਵੱਖ-ਵੱਖ ਪਿੰਡਾ ਦੇ ਕਿਸਾਨਾਂ ਨੇ ਦੱਸਿਆ ਕਿ ਧਰਤੀ 'ਤੇ ਵਿਛੀ ਕਣਕ ਨੂੰ ਰਾਤ ਦੇ ਭਾਰੀ ਮੀਂਹ ਨੇ ਬੁਰੀ ਤਰਾਂ ਤਬਾਹ ਕਰ ਦਿੱਤਾ ਹੈ, ਕਿਸਾਨਾਂ ਦੇ ਬਚੇ ਕਈ ਸੁਪਨੇ ਉਹ ਵੀ ਚਕਨਾਚੂਰ ਹੋ ਗਏ ਹਨ | ਕਿਸਾਨ ਆਗੂਆਂ ਨਿਸ਼ਾਨ ਸਿੰਘ ਅਰਨੀਵਾਲਾ, ਮਾਸਟਰ ਬੂਟਾ ਸਿੰਘ ਚਿਮਨੇ ਵਾਲਾ, ਬਾਜ਼ ਸਿੰਘ ਘਟਿਆ ਵਾਲੀ, ਮਨਪ੍ਰੀਤ ਸਿੰਘ ਸੰਧੂ, ਬਲਵੰਤ ਸਿੰਘ ਨੰਬਰਦਾਰ ਆਦਿ ਨੇ ਕਿਹਾ ਕਿ ਕਿਸਾਨ ਵਿਚਾਰਾ ਹੁਣ ਕੀ ਕਰੇ, ਜਦੋਂ ਸਰਕਾਰਾਂ ਕਿਸਾਨੀ ਨਾਲ ਬੇਇਨਸਾਫ਼ੀਆਂ ਕਰਦੀਆਂ ਹਨ ਤਾਂ ਕਿਸਾਨ ਸਰਕਾਰਾਂ ਦੇ ਖ਼ਿਲਾਫ਼ ਹੜਤਾਲਾਂ, ਧਰਨਿਆਂ ਨੂੰ ਲੈ ਕੇ ਸੜਕਾਂ ਤੇ ਉਤਰ ਆਉਂਦਾ ਹੈ ਪਰ ਕਿਸਾਨ ਕੁਦਰਤ ਦੇ ਕਹਿਰ ਅੱਗੇ ਕੀ ਕਰੇ | ਕਿਸਾਨ ਹੁਣ ਸਰਕਾਰਾਂ ਦੇ ਆਸਰੇ 'ਤੇ ਰਾਹਤ ਦੀ ਮੰਗ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਮੰਤਰਾਲੇ ਦੇ ਅਧਿਕਾਰੀਆਂ ਦੀ ਇਕ ਟੀਮ ਨੂੰ ਪੰਜਾਬ ਭੇਜੇ 'ਤੇ ਕਿਸਾਨਾਂ ਦੀ ਹੋਈ ਤਬਾਹੀ ਨੂੰ ਅੱਖੀਂ ਵੇਖੇ | ਉਨ੍ਹਾਂ ਕਿਹਾ ਜੋ 10, 20 ਪ੍ਰਤੀਸ਼ਤ ਕਣਕ ਬਚੀ ਹੈ, ਵਢਾਈ ਤੋਂ ਬਾਅਦ ਦਾਣਾ ਬਰੀਕ 'ਤੇ ਕਾਲਾ ਨਿਕਲੇਗਾ ਜਿਸ ਨੂੰ ਖ਼ਰੀਦ ਏਜੰਸੀਆਂ ਨਹੀਂ ਖ਼ਰੀਦਣਗੀਆਂ, ਉਹ ਵੀ ਕਿਸਾਨਾਂ ਲਈ ਬਹੁਤ ਆਰਥਿਕ ਘਾਟਾ ਹੋਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਦਾ ਤਾਂ ਹੁਣ ਆਸਰਾ ਕੁਦਰਤ ਉੱਪਰ ਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਨੇ ਫ਼ਸਲ ਉੱਪਰ ਆਸਾਂ ਲਗਾਈਆਂ ਹੰੁਦੀਆਂ ਹਨ ਕਿ ਕਿਸਾਨ ਕਣਕ ਦੀ ਫ਼ਸਲ ਤੋਂ ਬਾਅਦ ਕੁੜੀ-ਮੁੰਡੇ ਦਾ ਵਿਆਹ ਕਰੇਗਾ, ਕੋਈ ਨਵੀਂ ਮਸ਼ੀਨਰੀ ਖ਼ਰੀਦੇਗਾ, ਟੁੱਟੇ ਘਰ ਨੂੰ ਸੰਵਾਰੇਗਾ ਪਰ ਇਹ ਉਮੀਦਾਂ ਹੁਣ ਚਕਨਾਚੂਰ ਹੋ ਗਈਆਂ ਹਨ | ਹੁਣ ਤਾਂ ਸਿਰਫ਼ ਇਹ ਕਿਹਾ ਜਾ ਸਕਦਾ ਹੈ, ਵਾਹ ਕਿਸਾਨਾਂ ਤੇਰਾ ਰੱਬ ਰਾਖਾ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਤਰੱਕੀ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਕਿਸਾਨ ਇਸ ਸਮੇਂ ਭਾਰੀ ਮੁਸ਼ਕਿਲ ਵਿਚ ਹੈ, ਇਸ ਲਈ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਦੀ ਬਾਂਹ ਫੜਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਜੇ ਖ਼ੁਸ਼ਹਾਲ ਹੋਏਗਾ ਤਾਂ ਦੇਸ਼ ਤੇ ਸੂਬਾ ਤਰੱਕੀ ਕਰੇਗਾ |
ਹੁਣ ਮੀਂਹਾਂ ਨਾਲ ਤਬਾਹੀ ਤੋਂ ਬਾਅਦ ਕਾਲੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਨੂੰ ਝੰਜੋੜਿਆ
-ਮੀਂਹ 'ਤੇ ਗੜਿ੍ਹਆਂ ਨਾਲ ਝੰਬੇ ਕਿਸਾਨਾਂ ਉੱਤੇ ਇਕ ਹੋਰ ਮੁਸੀਬਤ ਆ ਗਈ ਹੈ | ਧਰਤੀ 'ਤੇ ਵਿਛੀਆਂ ਕਣਕਾਂ ਜਿਨ੍ਹਾਂ ਦੇ ਅੱਧ ਤੋਂ ਜ਼ਿਆਦਾ ਕਣਕ ਦੇ ਦਾਣੇ ਕਿਰ ਚੁੱਕੇ ਹਨ, ਉੱਤੇ ਕਾਲੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ | ਪਿੰਡ ਸੈਣੀਆਂ ਦੇ ਵਸਨੀਕ ਸਵਰਨ ਸਿੰਘ ਲਹੌਰੀਆ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਜਦ ਉਹ ਆਪਣੇ ਖੇਤਾਂ ਵੱਲ ਗਿਆ, ਪਿਛੇਤੀ ਕੀਤੀ ਕਣਕ ਉੱਪਰ ਕਾਲੀ ਸੁੰਡੀ ਦਾ ਹਮਲਾ ਹੋ ਚੁੱਕਿਆ ਸੀ | ਉਸ ਨੇ ਦੱਸਿਆ ਕਿ ਜੋ ਕਣਕਾਂ ਧਰਤੀ 'ਤੇ ਵਿਛੀਆਂ ਪਈਆਂ ਹਨ ਉਨ੍ਹਾਂ ਉੱਪਰ ਵੀ ਉਂਗਲ-ਉਂਗਲ ਜਿੰਨੀਆਂ ਮੋਟੀਆਂ ਸੰੁਡੀਆਂ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਸੁੰਡੀ ਦਾ ਹਮਲਾ ਇੰਨਾਂ ਸੀ ਨਾੜਾਂ ਉੱਪਰ ਸੰੁਡੀਆਂ ਹੀ ਸੰੁਡੀਆਂ ਸਨ | ਇਸ ਤਰਾਂ ਕਿਸਾਨ ਉੱਪਰ ਮੁਸੀਬਤ ਹੀ ਮੁਸੀਬਤ ਪੈ ਰਹੀ ਹੈ, ਜੇ ਕਰ ਮੌਸਮ ਖ਼ੁਸ਼ਕ ਰਹਿੰਦਾ ਤਾਂ ਅੱਧ ਨਾਲੋਂ ਜ਼ਿਆਦਾ ਕਣਕ ਦੀ ਕਟਾਈ ਹੋ ਚੁੱਕੀ ਹੋਣੀ ਸੀ | ਕਿਸਾਨਾਂ ਦੀ ਮੰਗ ਹੈ ਕਿ ਖੇਤੀਬਾੜੀ ਵਿਭਾਗ ਖੇਤਾਂ ਵਿਚ ਨਿਕਲੇ ਤੇ ਸੁੰਡੀ ਦੇ ਹਮਲੇ ਨੂੰ ਲੈ ਕੇ ਕਿਸਾਨਾਂ ਨੂੰ ਪੁਰੀ ਜਾਣਕਾਰੀ ਦੇਵੇ, ਇਹ ਨਾਂ ਹੋਵੇ ਕਿ ਕਿਸਾਨ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਕਰਦਾ ਲੁੱਟਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭਾਰੀ ਬਾਰਿਸ਼ ਕਾਰਨ ਗ਼ਰੀਬ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗੀਆਂ ਅਗਲੀ ਖ਼ਬਰ ਬਾਰਿਸ਼ਾਂ ਅਤੇ ਗੜੇਮਾਰੀ ਦੇ ਨਾਲ ਨਸ਼ਟ ਹੋਈ ਕਣਕ ਦੀ ਫ਼ਸਲ ਦਾ 50 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਵੇ-ਹੰ...
Ad Position 24