05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਭਾਰੀ ਬਾਰਿਸ਼ ਕਾਰਨ ਗ਼ਰੀਬ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗੀਆਂ

Ad Position 21
No active advertisement
ਅਜੀਤ ਡੈਸਕ 09-04-2026
ਅਬੋਹਰ, 8 ਅਪ੍ਰੈਲ (ਵਿਵੇਕ ਹੂੜੀਆ)-ਬੀਤੇ ਦਿਨ ਅਤੇ ਦੇਰ ਰਾਤ ਹੋਈ ਭਾਰੀ ਬਾਰਸ਼ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕੀਤਾ, ਉੱਥੇ ਹੀ ਸਥਾਨਕ ਸੰਤ ਨਗਰੀ ਵਿਚ ਇਕ ਗ਼ਰੀਬ ਪਰਿਵਾਰ 'ਤੇ ਕਹਿਰ ਬਣ ਕੇ ਟੁੱਟੀ | ਬਾਰਸ਼ ਕਾਰਨ ਦੋ ਕਮਰਿਆਂ ਦੀਆਂ ਛੱਤਾਂ ਅਚਾਨਕ ਡਿਗ ਗਈਆਂ | ਖ਼ੁਸ਼ਕਿਸਮਤੀ ਰਹੀ ਕਿ ਪਰਿਵਾਰ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ, ਪਰ ਘਰ ਵਿਚ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਮਲਬੇ ਹੇਠ ਦੱਬ ਕੇ ਤਬਾਹ ਹੋ ਗਿਆ | ਪੀੜਤਾ ਵੀਨਾ ਰਾਣੀ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਹ, ਉਸ ਦੀ ਸੱਸ ਅਤੇ ਬੱਚੇ ਵੱਖ-ਵੱਖ ਕਮਰਿਆਂ ਵਿਚ ਸੁੱਤੇ ਹੋਏ ਸਨ | ਅਚਾਨਕ ਉਸ ਦੀ ਸੱਸ ਦੇ ਕਮਰੇ ਵਿਚ ਛੱਤ 'ਤੋਂ ਸੀਮਿੰਟ ਦਾ ਟੁਕੜਾ ਡਿੱਗਿਆ, ਜਿਸ ਦੀ ਆਵਾਜ਼ ਸੁਣ ਕੇ ਉਸ ਦੀ ਸੱਸ ਅਤੇ ਬੱਚੇ ਤੁਰੰਤ ਬਾਹਰ ਆ ਗਏ | ਜਿਵੇਂ ਹੀ ਉਹ ਸਾਰੇ ਬਾਹਰ ਨਿਕਲੇ, ਦੇਖਦੇ ਹੀ ਦੇਖਦੇ ਦੋਵਾਂ ਕਮਰਿਆਂ ਦੀਆਂ ਛੱਤਾਂ ਪੂਰੀ ਤਰ੍ਹਾਂ ਹੇਠਾਂ ਡਿਗ ਗਈਆਂ | ਜੇਕਰ ਬਾਹਰ ਨਿਕਲਣ ਵਿਚ ਮਿੰਟ ਦੀ ਵੀ ਦੇਰੀ ਹੋ ਜਾਂਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ | ਇਸ ਹਾਦਸੇ ਵਿਚ ਕਮਰਿਆਂ ਅੰਦਰ ਰੱਖੇ ਬੈੱਡ, ਮੰਜੇ, ਪੇਟੀਆਂ, ਸਿਲੰਡਰ, ਕੂਲਰ, ਟੀਵੀ ਅਤੇ ਬਿਸਤਰੇ ਆਦਿ ਸਭ ਕੁੱਝ ਮਲਬੇ ਹੇਠ ਦੱਬ ਕੇ ਬਰਬਾਦ ਹੋ ਗਿਆ | ਵੀਨਾ ਦੀ ਸੱਸ ਮਹਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਇਹ ਮਕਾਨ ਕਰੀਬ 25 ਸਾਲ ਪੁਰਾਣਾ ਸੀ | ਰਾਤ ਨੂੰ ਜਦੋਂ ਛੱਤ 'ਤੋਂ ਮਲਬਾ ਡਿੱਗਿਆ ਤਾਂ ਉਸ ਨੇ ਆਪਣੇ ਪੁੱਤਰ ਕਾਲੇ ਨੂੰ ਆਵਾਜ਼ ਮਾਰੀ ਅਤੇ ਸਾਰਾ ਪਰਿਵਾਰ ਸੁਰੱਖਿਅਤ ਬਾਹਰ ਆ ਗਿਆ | ਪੀੜਤ ਪਰਿਵਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਸਿਰ ਦੀ ਛੱਤ ਮੁੜ ਉਸਾਰ ਸਕਣ |
Ad Position 22
No active advertisement
ਪਿਛਲੀ ਖ਼ਬਰ ਐਪਟੈਕ ਐਜੂਕੇਸ਼ਨ ਦੀ ਸਥਾਪਨਾ ਦੇ ਤਿੰਨ ਦਹਾਕੇ ਪੂਰੇ ਹੋਣ 'ਤੇ ਲੰਗਰ ਲਗਾਇਆ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲੇ੍ਹ ਅੰਦਰ ਬੀਤੀ ਰਾਤ ਭਾਰੀ ਮੀਂਹ ਕਹਿਰ ਬਣ ਕੇ ਵਰਿ੍ਹਆ-ਕਿਸਾਨਾਂ ਦੇ ਸੁਪਨੇ ਹੋਏ ਚਕਨਾਚੂਰ
Ad Position 24