ਅਬੋਹਰ, 8 ਅਪ੍ਰੈਲ (ਖ਼ਾਲਸਾ)-ਇਲਾਕੇ ਦੀ ਸਮਾਜਸੇਵੀ ਅਤੇ ਰਿਲਅ ਅਸਟੇਟ ਕਾਰੋਬਾਰੀ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਜਿਨ੍ਹਾਂ ਨੂੰ ਅਬੋਹਰ ਸ਼ਹਿਰ ਵਿਚ ਕੰਪਿਊਟਰ ਕ੍ਰਾਂਤੀ ਦੀ ਸੰਸਥਾਪਕ ਮੰਨਿਆ ਜਾਂਦਾ ਹੈ | ਇਨ੍ਹਾਂ ਦੀ ਅਗਵਾਈ ਹੇਠ ਨੂੰ ਸ਼ਹਿਰ ਦੇ ਐਪਟੈਕ ਐਜੂਕੇਸ਼ਨ ਦੀ ਸਥਾਪਨਾ ਦੇ ਤਿੰਨ ਦਹਾਕੇ ਪੂਰੇ ਹੋਣ ਦੇ ਮੌਕੇ ਲੰਗਰ ਲਗਾਇਆ ਗਿਆ | ਜਿਸ ਨੂੰ ਕਈ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੇ ਛਕਿਆ | ਇਸ ਮੌਕੇ ਐਪਟੈਕ ਕੰਪਿਊਟਰਜ਼ ਅਬੋਹਰ ਸੈਂਟਰ ਦੇ ਸੰਸਥਾਪਕ ਮੈਡਮ ਅਵਨੀਤ ਕੌਰ ਸਿੱਧੂ, ਹਰਭਿੰਦਰ ਸਿੰਘ ਬੈਂਸ, ਸੈਂਟਰ ਹੈਂਡ ਰੁਪੇਸ਼ ਸ਼ਰਮਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਹੱਥੀ ਸੇਵਾ ਕੀਤੀ | ਇਸ ਦੇ ਨਾਲ ਹੀ ਸ਼ਹਿਰ ਭੰਗੜਾ ਕੋਚ ਜੁਝਾਰ ਸਿੰਘ ਸੰਧੂ, ਮਸ਼ਹੂਰ ਥੀਏਟਰ ਕਲਾਕਾਰ ਅੰਜੁਮ ਗੁਲ੍ਹਾਟੀ, ਹਰਵਿੰਦਰ ਗਾਬਾ, ਪ੍ਰਦੀਪ ਆਦਿ ਹਾਜ਼ਰ ਸਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਬਹੁਤ ਪੁਰਾਣੀ ਇੱਛਾ ਸੀ ਕਿ ਉਹ ਆਪਣੇ ਜਨਮ ਸਥਾਨ ਅਬੋਹਰ ਦੇ ਵਿਦਿਆਰਥੀਆਂ ਲਈ ਕੁੱਝ ਕਰਨ | ਮੈਡਮ ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਅੱਜ ਕਿਸੇ ਵੀ ਪਰਿਵਾਰ ਨੂੰ ਦੇਖੋ ਤਾਂ ਹਰ ਮਾਤਾ-ਪਿਤਾ ਆਪਣੇ ਕੰਮ ਜਾਂ ਕਾਰੋਬਾਰ ਵਿਚ ਰੁੱਝੇ ਹੋਏ ਹਨ ਅਤੇ ਬੱਚਿਆਂ ਕੋਲ ਬੈਠ ਕੇ ਗੱਲਬਾਤ ਕਰਨ ਵਾਲਾ ਕੋਈ ਨਹੀਂ ਹੁੰਦਾ | ਇਹੀ ਕਾਰਨ ਹੈ ਕਿ ਅੱਜ ਸਾਡੇ ਬਹੁਤ ਸਾਰੇ ਬੱਚੇ ਛੋਟੀ ਉਮਰ ਵਿਚ ਹੀ ਬੁਰੀਆਂ ਆਦਤਾਂ ਜਾਂ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ | ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਕੋਲ ਬੈਠਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਆਪਣੇ ਮਾਪਿਆਂ ਨੂੰ ਆਪਣੇ ਤੋਂ ਵੱਖਰਾ ਨਾ ਸਮਝਣ ਅਤੇ ਉਨ੍ਹਾਂ ਨੂੰ ਆਪਣਾ ਦੋਸਤ ਹੀ ਮੰਨਣ | ਇਸ ਤੋਂ ਇਲਾਵਾ ਉਨ੍ਹਾਂ ਨੇ ਬੱਚਿਆਂ ਨੂੰ ਮੋਬਾਈਲ ਫੋਨਾਂ ਦਾ ਗ਼ੁਲਾਮ ਨਾ ਬਣਨ ਦੇਣ ਦੀ ਅਪੀਲ ਵੀ ਕੀਤੀ |