30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਬ ਡਿਵੀਜ਼ਨ ਲਾਧੂਕਾ 'ਚ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 10-04-2026
ਮੰਡੀ ਲਾਧੂਕਾ,9 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)-ਸਬ ਡਿਵੀਜ਼ਨ ਲਾਧੂਕਾ ਵਿਖੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਲੋਂ ਮਹੀਨਾਵਾਰ ਮੀਟਿੰਗ ਕਰਕੇ ਜੋ ਨਵੀਆਂ ਆਈ.ਟੀ.ਆਈ ਬੇਸ 'ਤੇ ਸਹਾਇਕ ਲਾਈਨਮੈਨ ਦੀਆਂ ਪੋਸਟਾਂ ਕੱਢੀਆਂ ਹਨ | ਉਨ੍ਹਾਂ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ¢ਬਿਜਲੀ ਬੋਰਡ ਲਾਧੂਕਾ ਸਬ ਡਿਵੀਜ਼ਨ ਵਿਖੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਵਲੋਂ ਸਬ ਡਿਵੀਜ਼ਨ ਪ੍ਰਧਾਨ ਸ਼ਿੰਦਰ ਸਿੰਘ ਅਤੇ ਡਿਵੀਜ਼ਨ ਪ੍ਰਧਾਨ ਕੇਵਲ ਕਿ੍ਸ਼ਨ ਦੀ ਰਹਿਨੁਮਾਈ ਹੇਠ ਮਹੀਨਾ ਵਾਰ ਮੀਟਿੰਗ ਕੀਤੀ ਗਈ¢ ਇਸ ਵਿਚ ਸਾਥੀਆਂ ਵਲੋਂ ਜਿਹੜੇ ਸਾਥੀ ਸਹਾਇਕ ਲਾਈਨਮੈਨ ਤੋਂ ਲਾਈਨਮੈਨ ਪ੍ਰਮੋਟ ਹੋ ਕੇ ਮੁਕਤਸਰ ਜਾਂ ਹੋਰ ਜਗ੍ਹਾ 'ਤੇ ਤਾਇਨਾਤ ਕੀਤੇ ਗਏ ਹਨ ਉਨ੍ਹਾਂ ਸਾਥੀਆਂ ਨੂੰ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਸਾਥੀਆਂ ਦਾ ਸਨਮਾਨ ਕੀਤਾ ਗਿਆ | ਇੱਥੋਂ ਜਿਹੜੇ ਸਾਥੀ ਪ੍ਰਮੋਟ ਹੋ ਕੇ ਗਏ ਉਨ੍ਹਾਂ ਸਾਥੀਆਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਸਾਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ¢ ਮੈਨੇਜਮੈਂਟ ਵਲੋਂ ਸਹਾਇਕ ਲਾਈਨਮੈਨ ਦੀਆਂ ਆਈ ਟੀ.ਆਈ ਬੇਸ 'ਤੇ ਜੋ ਨਵੀਆਂ ਪੋਸਟਾਂ ਕੱਢੀਆਂ ਗਈਆਂ ਹਨ ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਸਰਕਾਰ ਨੂੰ ਅਤੇ ਬਿਜਲੀ ਬੋਰਡ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਆਉਣ ਵਾਲੇ ਟਾਈਮ ਦੇ ਵਿਚ ਅਪ੍ਰੈਂਟਸ਼ਿਪ ਜੋ ਸਾਥੀ ਕਰ ਰਹੇ ਹਨ ਉਨ੍ਹਾਂ ਸਾਥੀਆਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਬਿਜਲੀ ਬੋਰਡ ਮੈਨੇਜਮੈਂਟ ਅਤੇ ਸਰਕਾਰ ਆਉਣ ਵਾਲੇ ਸਿੱਟਿਆਂ ਦੀ ਖ਼ੁਦ ਜ਼ਿੰਮੇਵਾਰ ਹੋਵੇਗੀ ਅਤੇ ਨਾਲ ਹੀ ਅਪ੍ਰੈਂਟਸ਼ਿਪ ਕਰ ਰਹੇ ਸਾਥੀਆਂ ਦਾ ਮੁਲਾਜ਼ਮ ਆਈਟਡ ਆਰਗਨਾਈਜ਼ੇਸ਼ਨ ਤਨੋ ਮਨੋਂ ਸਾਥ ਦੇਵੇਗੀ ਅਤੇ ਸਾਥੀਆਂ ਦੀ ਰੋਜ਼ੀ ਰੋਟੀ ਉਨ੍ਹਾਂ ਨੂੰ ਜ਼ਰੂਰ ਹਾਸਿਲ ਕਰਵਾਏਗੀ | ਜੇਕਰ ਸਰਕਾਰ ਇਸ ਦਾ ਹੱਲ ਨਹੀਂ ਕੱਢਦੀ ਤਾਂ ਸਰਕਾਰ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ | ਡਿਵੀਜ਼ਨ ਪ੍ਰਧਾਨ ਕੇਵਲ ਕਿ੍ਸ਼ਨ ਵਲੋਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਹ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ¢ ਮੀਟਿੰਗ ਸਮੇਂ ਮੌਜੂਦ ਸਾਥੀ ਕੈਸ਼ੀਅਰ ਗੁਰਨਾਮ ਸਿੰਘ, ਸਕੱਤਰ ਸੋਮ ਪ੍ਰਕਾਸ਼, ਮੀਤ ਪ੍ਰਧਾਨ ਰਜਿੰਦਰ ਕੁਮਾਰ ਅਤੇ ਹੋਰ ਮੁਲਾਜ਼ਮ ਸਾਥੀ ਹਾਜ਼ਰ ਰਹੇ¢
Ad Position 22
No active advertisement
ਪਿਛਲੀ ਖ਼ਬਰ ਮਾਂ-ਬੱਚਾ ਮੌਤ ਦਰ ਘਟਾਉਣ ਲਈ ਹਾਈ-ਰਿਸਕ ਗਰਭਵਤੀ ਅÏਰਤਾਂ ਦਾ ਨਿਯਮਿਤ ਫਾਲੋ ਅਪ ਯਕੀਨੀ ਬਣਾਇਆ ਜਾਵੇ-ਸਿਵਲ ਸਰਜਨ ਸਿਵਲ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਬਸਤੀ ਬਾਬਾ ਭੁੰਮਣ ਸ਼ਾਹ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24