ਫ਼ਾਜ਼ਿਲਕਾ, 9 ਅਪ੍ਰੈਲ (ਦਵਿੰਦਰ ਪਾਲ ਸਿੰਘ)-ਖ਼ਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਅੱਜ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਅੰਮਿ੍ਤ ਸੰਚਾਰ ਕਰਾਇਆ ਜਾ ਰਿਹਾ ਹੈ | ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਡਾ.ਬਲਵੀਰ ਸਿੰਘ ਨੇ ਦੱਸਿਆ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਪੁੱਜਣਗੇ ਅਤੇ ਅੰਮਿ੍ਤ ਅਭਿਲਾਖੀਆ ਨੂੰ ਅੰਮਿ੍ਤ ਦੀ ਦਾਤ ਦੇਣਗੇ | ਉਨ੍ਹਾਂ ਦੱਸਿਆ ਕੇ ਇਹ ਅੰਮਿ੍ਤ ਸੰਚਾਰ ਸਵੇਰੇ 10 ਵਜੇ ਸ਼ੁਰੂ ਹੋਏਗਾ, ਉਨ੍ਹਾਂ ਦੱਸਿਆ ਦੇ ਇਸ ਮੌਕੇ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ |