29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਫਰਵਾਂਵਾਲੀ ਵਿਖੇ ਸਤਿਸੰਗ ਸਮਾਗਮ

Ad Position 21
No active advertisement
ਅਜੀਤ ਡੈਸਕ 10-04-2026
ਫ਼ਾਜ਼ਿਲਕਾ, 9 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਆਸ਼ਰਮ ਫ਼ਾਜ਼ਿਲਕਾ ਵਲੋਂ ਨੇੜਲੇ ਪਿੰਡ ਫਰਵਾਂ ਵਾਲੀ ਵਿਖੇ ਇਕ ਰੋਜ਼ਾ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸੁਆਮੀ ਦਿਨਕਰਾ ਨੰਦ ਨੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਇਸ ਸੰਸਾਰ ਵਿਚ ਪ੍ਰਮਾਤਮਾ ਹੀ ਮਨੁੱਖ ਦਾ ਸੱਚਾ ਸਹਾਈ ਹੈ | ਉਨ੍ਹਾਂ ਕਿਹਾ ਕਿ ਸੰਸਾਰਿਕ ਰਿਸ਼ਤੇ ਸੁਆਰਥ ਨਾਲ ਭਰੇ ਹੋਏ ਹਨ, ਜਿਨ੍ਹਾਂ ਲਈ ਇਨਸਾਨ ਦਿਨ-ਰਾਤ ਮਿਹਨਤ ਕਰਦਾ ਹੈ, ਪਰ ਦੁੱਖ ਦੇ ਸਮੇਂ ਇਹੀ ਰਿਸ਼ਤੇ ਸਾਥ ਛੱਡ ਜਾਂਦੇ ਹਨ | ਸੁਆਮੀ ਨੇ ਕਿਹਾ ਕਿ ਅੱਜ ਦੇ ਕਲਯੁਗ ਵਿਚ ਪਾਪਾ ਚਾਰ ਇੰਨਾ ਵਧ ਗਿਆ ਹੈ ਕਿ ਬੱਚੇ ਆਪਣੇ ਮਾਪਿਆਂ ਦੇ ਕਤਲ ਕਰ ਰਹੇ ਹਨ ਅਤੇ ਦਾਜ ਵਰਗੀਆਂ ਲਾਹਨਤਾਂ ਕਾਰਨ ਧੀਆਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਸੰਸਾਰ ਵਿਚ ਕੋਈ ਸੱਚਾ ਰਿਸ਼ਤਾ ਹੈ, ਤਾਂ ਉਹ ਸਿਰਫ਼ ਪ੍ਰਮਾਤਮਾ ਦਾ ਹੈ | ਉਨ੍ਹਾਂ ਸਵਾਲ ਕੀਤਾ ਕਿ ਇਸ ਸੱਚੇ ਰਿਸ਼ਤੇ ਨੂੰ ਕਿਵੇਂ ਜੋੜਿਆ ਜਾਵੇ? ਇਸ ਦਾ ਉੱਤਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਈਸ਼ਵਰ ਕਣ-ਕਣ ਵਿਚ ਮੌਜੂਦ ਹੈ, ਪਰ ਉਸ ਨੂੰ ਪ੍ਰਾਪਤ ਕਰਨ ਲਈ ਆਪਣੇ ਅੰਦਰ ਉੱਤਰਨਾ ਪੈਂਦਾ ਹੈ | ਇਹ ਤਾਂ ਹੀ ਸੰਭਵ ਹੈ ਜੇਕਰ ਜੀਵਨ ਵਿਚ ਕੋਈ ਪੂਰਨ ਸੰਤ ਆਵੇ, ਕਿਉਂਕਿ ਸੰਤ ਤੋਂ ਬਿਨਾਂ ਆਤਮ-ਸਾਕਸ਼ਾਤਕਾਰ ਅਸੰਭਵ ਹੈ | ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਹਨੇਰੇ ਵਿਚ ਕੋਈ ਆਪਣਾ ਚਿਹਰਾ ਸ਼ੀਸ਼ੇ ਵਿਚ ਨਹੀਂ ਦੇਖ ਸਕਦਾ, ਉਸੇ ਤਰ੍ਹਾਂ ਅੰਦਰੂਨੀ ਪ੍ਰਕਾਸ਼ ਤੋਂ ਬਿਨਾਂ ਪ੍ਰਮਾਤਮਾ ਦਾ ਅਨੁਭਵ ਨਹੀਂ ਹੋ ਸਕਦਾ | ਇਸ ਮੌਕੇ ਸੁਆਮੀ ਬਲਦੇਵ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਗੁਰਬਾਣੀ ਦੇ ਸ਼ਬਦਾਂ ਦਾ ਗਾਇਣ ਕਰਕੇ ਮਾਹੌਲ ਨੂੰ ਭਗਤੀ ਮਈ ਬਣਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਗੋਲੀ ਚਲਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਦੋਸ਼ੀ ਗਿਫ਼ਤਾਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਆਸਲ ਵਿਚ ਦੰਦਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ
Ad Position 24