ਦੀਨਾਨਗਰ, 9 ਅਪੈ੍ਰਲ (ਸ਼ਾਮ ਸਿੰਘ ਘੁੰਮਣ)- ਦੀਨਾਨਗਰ ਦੇ ਇਕ ਕਾਰੋਬਾਰੀ ਕੋਲੋਂ ਗੈਂਗਸਟਰ ਸਰਵਨ ਸਿੰਘ ਉਰਫ ਜੀਵਨ ਫੌਜੀ ਦੇ ਨਾਂਅ ਉੱਪਰ ਦੋ ਕਰੋੜ ਰੁਪਏ ਦੀ ਫਿਰੌਤੀ ਮੰਗਣ ਤੇ ਫਿਰੌਤੀ ਨਾ ਮਿਲਣ ਮਗਰੋਂ ਜਬਰੀ ਵਸੂਲੀ ਲਈ ਕਾਰੋਬਾਰੀ ਦੇ ਅੱਡੇ ਦੇ ਬਾਹਰ ਫਾਇਰਿੰਗ ਕਰਨ ਦੇ ਦੋਸ਼ ਹੇਠ ਦੀਨਾਨਗਰ ਪੁਲਿਸ ਨੇ ਦੋ ਲੋਕਾਂ ਨੂੰ ਗਿ੍ਫਤਾਰ ਕੀਤਾ ਹੈ | ਗਿ੍ਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਸ਼ਮੀਲ ਠਾਕੁਰ ਪੁੱਤਰ ਬਲਬੀਰ ਠਾਕੁਰ ਵਾਸੀ ਦਬੁਰਜੀ, ਸ਼ਾਮ ਸਿੰਘ ਤੇ ਅਭੀ ਬਾਵਾ ਪੁੱਤਰ ਸਾਗਰ ਗਿਰੀ ਵਾਸੀ ਬੇਰੀਆਂ ਮੁਹੱਲਾ ਦੀਨਾਨਗਰ ਦੇ ਰੂਪ 'ਚ ਹੋਈ ਹੈ | ਜਾਣਕਾਰੀ ਅਨੁਸਾਰ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਇਕ ਲਾਟਰੀ ਸਟਾਲ ਚਲਾ ਰਹੇ ਸਾਹਿਲ ਮਹਾਜਨ ਨਾਂਅ ਦੇ ਕਾਰੋਬਾਰੀ ਕੋਲੋਂ ਕੁਝ ਸਮਾਂ ਪਹਿਲਾਂ ਇਕ ਵਟਸਐਪ ਕਾਲ ਰਾਹੀਂ ਆਪਣੇ ਆਪ ਨੂੰ ਜੀਵਨ ਫੌਜੀ ਦੱਸਦੇ ਹੋਏ ਕਿਸੇ ਵਿਅਕਤੀ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ ਤੇ ਕਾਲ ਕਰਨ ਵਾਲੇ ਵਲੋਂ ਕਾਰੋਬਾਰੀ ਨੂੰ ਪੈਸੇ ਨਾ ਦੇਣ 'ਤੇ ਰੌਲਾ ਪਾਉਣ ਦੀ ਸੂਰਤ 'ਚ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ | ਕਾਰੋਬਾਰੀ ਵਲੋਂ ਪੈਸੇ ਨਾ ਦੇਣ ਮਗਰੋਂ ਲੰਘੀ 2 ਅਕਤੂਬਰ 2025 ਨੂੰ ਦੁਸ਼ਹਿਰੇ ਦੀ ਰਾਤ ਅਣਪਛਾਤੇ ਕਾਰ ਸਵਾਰ ਲੋਕਾਂ ਵਲੋਂ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਸਾਹਿਲ ਮਹਾਜਨ ਦੇ ਲਾਟਰੀ ਸਟਾਲ ਦੇ ਬਾਹਰ ਗੋਲੀਆਂ ਚਲਾਈਆਂ ਚਲਾ ਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਹਾਲਾਂਕਿ ਉਸ ਸਮੇਂ ਪੁਲਿਸ ਨੇ ਗੋਲੀ ਚੱਲਣ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਸੀ ਪਰ ਪੁਲਿਸ ਨੇ ਕਾਰੋਬਾਰੀ ਸਾਹਿਲ ਮਹਾਜਨ ਪੁੱਤਰ ਸਤੀਸ਼ ਮਹਾਜਨ ਵਾਸੀ ਘੁਮਿਆਰਾਂ ਗਲੀ ਦੀਨਾਨਗਰ ਦੀ ਸ਼ਿਕਾਇਤ ਉੱਪਰ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ | ਐਸ.ਐਚ.ਓ. ਦੀਨਾਨਗਰ ਅਮਿ੍ਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਸੰਜੀਦਗੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਤੇ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਵਿਅਕਤੀ ਵਜੋਂ ਪਿੰਡ ਦਬੁਰਜੀ ਸ਼ਾਮ ਸਿੰਘ ਦੇ ਰਹਿਣ ਵਾਲੇ ਸ਼ਮੀਲ ਠਾਕੁਰ ਪੁੱਤਰ ਬਲਬੀਰ ਠਾਕੁਰ ਦਾ ਨਾਂਅ ਸਾਹਮਣੇ ਆਇਆ ਸੀ ਪਰ ਸ਼ਮੀਲ ਠਾਕੁਰ ਉਸ ਸਮੇਂ ਤੋਂ ਹੀ ਫਰਾਰ ਚੱਲ ਰਿਹਾ ਸੀ, ਜਿਸ ਦੀ ਭਾਲ 'ਚ ਪੁਲਿਸ ਲੱਗੀ ਹੋਈ ਸੀ | ਐੱਸ.ਐੱਚ.ਓ. ਅਮਿ੍ਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਣ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਨਾਨਗਰ ਪੁਲਿਸ ਨੂੰ ਇਸ ਮਾਮਲੇ ਵਿਚ ਲੋੜੀਂਦਾ ਮੁਲਜਮ ਸ਼ਮੀਲ ਠਾਕੁਰ ਜੰਮੂ ਪੁਲਿਸ ਨੇ ਕਿਸੇ ਹੋਰ ਮਾਮਲੇ 'ਚ ਗਿ੍ਫਤਾਰ ਕੀਤਾ ਹੋਇਆ ਹੈ, ਜਿਸ ਮਗਰੋਂ ਦੀਨਾਨਗਰ ਪੁਲਿਸ ਵਲੋਂ ਜੰਮੂ ਪੁਲਿਸ ਕੋਲ ਪਹੁੰਚ ਕਰਕੇ ਸ਼ਮੀਲ ਠਾਕੁਰ ਨੂੰ ਦੀਨਾਨਗਰ ਲਿਆਂਦਾ ਗਿਆ ਹੈ | ਐਸ.ਐਚ.ਓ. ਰੰਧਾਵਾ ਨੇ ਦੱਸਿਆ ਕਿ ਦੂਜਾ ਗਿ੍ਫਤਾਰ ਕੀਤਾ ਗਿਆ ਮੁਲਜ਼ਮ ਅਭੀ ਬਾਵਾ, ਜੋ ਕਿ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਹੇਅਰ ਕਟਿੰਗ ਦੀ ਦੁਕਾਨ ਕਰਦਾ ਹੈ, ਨੇ ਇਸ ਸਾਰੇ ਮਾਮਲੇ 'ਚ ਰੈਕੀ ਕੀਤੀ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤੇ ਅਗਲੀ ਪੁੱਛਗਿਛ ਵਿਚ ਹੋਰ ਵੀ ਖੁਲਾਸੇ