25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੋਪੀ ਚੰਦ ਕਾਲਜ ਵਿਖੇ ਬੀ.ਏ ਦੀਆਂ ਵਿਦਿਆਰਥਣਾਂ ਲਈ ਕੀਤੀ ਫੇਅਰਵੈੱਲ ਪਾਰਟੀ

Ad Position 21
No active advertisement
ਅਜੀਤ ਡੈਸਕ 12-04-2026
ਅਬੋਹਰ, 11 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਸਥਾਨਕ ਗੋਪੀ ਚੰਦ ਆਰਿਆ ਮਹਿਲਾ ਕਾਲਜ ਵਿਚ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਹੇਠ ਫੇਅਰਵੈੱਲ ਅਤੇ ਫ੍ਰੈਸ਼ਰਜ਼ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਆਯੋਜਨ ਯੂਥ ਵੈੱਲਫੇਅਰ ਵਿਭਾਗ ਦੇ ਡੀਨ ਡਾ.ਨੀਰਜ ਮਹਿਤਾ ਅਤੇ ਕਾਮਰਸ ਵਿਭਾਗ ਦੇ ਮੁਖੀ ਡਾ.ਮਨੋਜ ਫੁਟੇਲਾ ਦੀ ਦੇਖ-ਰੇਖ ਹੇਠ ਕੀਤਾ ਗਿਆ | ਇਸ ਮੌਕੇ ਬੀ.ਏ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਨੂੰ ਭਾਵੁਕ ਵਿਦਾਈ ਦਿੱਤੀ ਗਈ ਜਦ ਕਿ ਬੀ.ਕਾਮ ਦੀਆਂ ਵਿਦਿਆਰਥਣਾਂ ਲਈ ਫ੍ਰੈਸ਼ਰਜ਼-ਕਮ-ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤ ਦੇ ਅਨੁਸਾਰ ਜੋਤ ਜਗਾਉਣ ਨਾਲ ਹੋਈ | ਜਿਸ ਤੋਂ ਬਾਅਦ ਵਿਦਿਆਰਥਣਾਂ ਨੇ ਸਵਾਗਤ ਗੀਤ ਅਤੇ ਸੁੰਦਰ ਨਾਚ ਪ੍ਰਸਤੁਤ ਕਰਕੇ ਸਭ ਦਾ ਮਨ ਮੋਹ ਲਿਆ | ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਆਪਣੇ ਪੇ੍ਰਰਨਾਦਾਇਕ ਸੰਬੋਧਨ ਵਿਚ ਵਿਦਿਆਰਥਣਾਂ ਨੂੰ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਆਤਮ ਵਿਸ਼ਵਾਸ, ਸਮਰਪਣ ਅਤੇ ਲਗਾਤਾਰ ਮਿਹਨਤ ਕਰਨ ਦਾ ਸੰਦੇਸ਼ ਵੀ ਦਿੱਤਾ | ਪ੍ਰੋਗਰਾਮ ਦੌਰਾਨ ਵੱਖ-ਵੱਖ ਸਭਿਆਚਾਰਕ ਪ੍ਰਸਤੁਤੀਆਂ ਕੀਤੀਆਂ ਗਈਆਂ | ਇਸ ਮੌਕੇ ਹੋਏ ਮਾਡਲਿੰਗ ਰਾਊਾਡ ਵਿਚ ਵਿਦਿਆਰਥਣਾਂ ਨੂੰ ਵੱਖ-ਵੱਖ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ | ਮਿਰਾਇਆ ਨੂੰ 'ਮਿਸ ਰੇਡੀਐਂਟ ਆਈਜ਼', ਅਰਪਿਤਾ ਨੂੰ 'ਮਿਸ ਇੰਟੈਲੈਕਚੁਅਲ', ਅਕਸ਼ਿਤਾ ਨੂੰ 'ਮਿਸ ਲਸਟਰਸ ਹੇਅਰ', ਤਰਨਪ੍ਰੀਤ ਨੂੰ 'ਮਿਸ ਵਰਸਾਟਾਈਲ', ਸਟੈਲਾ ਨੂੰ 'ਬਿਊਟੀਫੁਲ ਐਕਸਪ੍ਰੈਸ਼ਨ' ਅਤੇ ਮਹਿਕ ਸ਼ਰਮਾ ਨੂੰ 'ਮਿਸ ਫੇਅਰਵੈੱਲ' ਦਾ ਖ਼ਿਤਾਬ ਦਿੱਤਾ ਗਿਆ | ਬੀ.ਕਾਮ ਦੀਆਂ ਵਿਦਿਆਰਥਣਾਂ ਵਿਚ ਕਨਿਸ਼ਕਾ ਨੂੰ 'ਮਿਸ ਫ੍ਰੈਸ਼ਰ' ਚੁਣਿਆ ਗਿਆ | ਜਦ ਕਿ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਵਿਚ ਖ਼ੁਸ਼ੀ ਨੂੰ 'ਮਿਸ ਐਲੀਗੈਂਟ', ਅਣੂ ਨੂੰ 'ਮਿਸ ਫੇਅਰਵੈੱਲ', ਰੁਚੀ ਨੂੰ 'ਮਿਸ ਇੰਟੈਲੈਕਚੁਅਲ' ਅਤੇ ਅਨਾਇਆ ਨੂੰ 'ਮਿਸ ਰੇਡੀਅਾਟ ਹੇਅਰ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਸ ਮੌਕੇ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਨੂੰ ਕਾਲਜ ਵਲੋਂ ਯਾਦਗਾਰੀ ਤੌਰ 'ਤੇ ਉਨ੍ਹਾਂ ਦੇ ਨਾਮ ਵਾਲੇ ਪੈੱਨ ਭੇਟ ਕੀਤੇ ਗਏ | ਪ੍ਰੋਗਰਾਮ ਦੀ ਸਫਲਤਾ ਵਿਚ ਮੈਡਮ ਅਮਨਦੀਪ ਕੌਰ, ਮੈਡਮ ਵਨੀਤਾ ਮੱਕੜ, ਮੈਡਮ ਆਰੁਸ਼ੀ, ਮੈਡਮ ਪਰਿਧੀ ਕਟਾਰੀਆ, ਮੈਡਮ ਪਿ੍ਅੰਕਾ, ਮੈਡਮ ਸ਼ਿਵਾਂਗੀ ਵਿਜ, ਮੈਡਮ ਜੋਤੀ ਸਿੰਘਮਾਰ, ਸੁਨੀਲ ਸੋਨੀ, ਮੈਡਮ ਉਸ਼ਮਿੰਦਰ, ਡਾ.ਅਮਰਦੀਪ ਸਿੰਘ, ਸੁਨੀਲ ਉਪਨੇਜਾ, ਮੈਡਮ ਰੇਖਾ, ਮੈਡਮ ਕਮਲੇਸ਼, ਮੈਡਮ ਰਾਜਵੀਰ ਕੌਰ, ਮੈਡਮ ਰਮਨਜੀਤ ਕੌਰ, ਮੈਡਮ ਆਸਥਾ, ਮੈਡਮ ਸੀਮਾ ਰਾਜੋਰਾ, ਮੈਡਮ ਕੋਮਲ, ਮੈਡਮ ਸਿਮਰਜੀਤ ਕੌਰ, ਮੈਡਮ ਮਮਤਾ, ਸੱਤਦੇਵ, ਮੈਡਮ ਮੀਨੂੰ, ਮੈਡਮ ਗੁਲਜਿੰਦਰ ਅਤੇ ਐਨ.ਸੀ.ਸੀ ਦੀਆਂ ਵਿਦਿਆਰਥਣਾਂ ਦਾ ਖ਼ਾਸ ਯੋਗਦਾਨ ਰਿਹਾ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਮੁੜ ਬਣੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਅਗਲੀ ਖ਼ਬਰ ਅਰੋੜਾ ਵਿਕਾਸ ਮੰਚ ਨੇ ਜ਼ਰੂਰਤਮੰਦ ਲੜਕੀ ਦੇ ਵਿਆਹ ਵਿਚ ਦਿੱਤਾ ਸਹਿਯੋਗ
Ad Position 24