26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਵਿਦਿਆਰਥੀਆਂ ਨੇ ਪੀ.ਐੱਸ. ਟੈੱਟ ਪ੍ਰੀਖਿਆ 'ਚ ਗੱਡੇ ਝੰਡੇ ਬੀ.ਐਡ ਅਤੇ ਡੀ.ਐਲ. ਐੱਡ ਦੇ 242 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਕੇ ਕਾਲਜ ਦਾ ਨਾਂਅ ਚਮਕਾਇਆ

Ad Position 21
No active advertisement
ਅਜੀਤ ਡੈਸਕ 12-04-2026
ਅਬੋਹਰ, 11 ਅਪ੍ਰੈਲ (ਵਿਵੇਕ ਹੂੜੀਆ)-ਖੇਤਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ, ਅਬੋਹਰ ਦੇ ਬੀ.ਐਡ. ਅਤੇ ਡੀ.ਐਲ.ਐਡ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈੱਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ ਨਾਲ ਕਾਲਜ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਕਾਰਜਕਾਰੀ ਪਿ੍ੰਸੀਪਲ ਡਾ.ਵਿਜੇ ਗਰੋਵਰ ਨੇ ਦੱਸਿਆ ਕਿ ਕਾਲਜ ਦੇ ਕੁੱਲ 288 ਵਿਦਿਆਰਥੀਆਂ ਨੇ ਇਸ ਪ੍ਰੀਖਿਆ 'ਚ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ 242 ਵਿਦਿਆਰਥੀ ਸਫਲ ਰਹੇ ਹਨ | ਬੀ.ਐਡ. ਚੌਥਾ ਸਮੈਸਟਰ 'ਚੋਂ 113 ਵਿਚੋਂ 109 ਵਿਦਿਆਰਥੀ ਪਾਸ ਹੋਏ | ਬੀ.ਐਡ.ਦੂਜਾ ਸਮੈਸਟਰ 'ਚੋਂ 103 ਵਿਚੋਂ 76 ਵਿਦਿਆਰਥੀ ਪਾਸ ਹੋਏ | ਡੀ.ਐਲ.ਐਡ. ਵਿਚੋਂ 72 'ਚੋਂ 57 ਵਿਦਿਆਰਥੀ ਸਫਲ ਰਹੇ | ਪ੍ਰੀਖਿਆ ਵਿਚ ਨਵਜੋਤ ਸਿੰਘ ਨੇ 127 ਅੰਕ ਪ੍ਰਾਪਤ ਕਰਕੇ ਪਹਿਲਾ, ਜਸਲੀਨ ਕੌਰ ਨੇ 126 ਅੰਕਾਂ ਨਾਲ ਦੂਜਾ ਅਤੇ ਅਨਮੋਲ ਨੇ 125 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾ.ਵਿਜੇ ਗਰੋਵਰ ਨੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ | ਕਾਲਜ ਪ੍ਰਬੰਧਕੀ ਕਮੇਟੀ ਨੇ ਵੀ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੀ ਸੰਧੂ ਨੇ ਵੱਖ-ਵੱਖ ਪਿੰਡਾਂ 'ਚ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਬਾਗ਼ਾਂ ਦਾ ਲਿਆ ਜਾਇਜ਼ਾ ਅਕਾਲੀ ਦਲ ਵੀ ਗ... ਅਗਲੀ ਖ਼ਬਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ ਮੁੜ ਬਣੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ
Ad Position 24