26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੀਤੋ ਗੰੁਨੋ੍ਹ ਇਲਾਕੇ ਦੇ ਮਾਪਿਆਂ ਨੇ ਝਮਕੂ ਦੇਵੀ ਸਕੂਲ ਖ਼ਿਲਾਫ਼ ਲਗਾਇਆ ਧਰਨਾ

Ad Position 21
No active advertisement
ਝਮਕੂ ਦੇਵੀ ਸਕੂਲ ਖ਼ਿਲਾਫ਼ ਧਰਨੇ 'ਤੇ ਬੈਠੇ ਬੱਚਿਆਂ ਦੇ ਮਾਪੇ | ਅਜੀਤ ਤਸਵੀਰ <br/> 12-04-2026
ਬੱਲੂਆਣਾ, 11 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਬੱਲੂਆਣਾ ਹਲਕੇ ਅੰਦਰ ਸੀਤੋ ਗੰੁਨੋ੍ਹ ਤੋਂ 3 ਕਿੱਲੋਮੀਟਰ ਦੀ ਦੂਰੀ 'ਤੇ ਮਲੋਟ ਰੋਡ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਝਮਕੂ ਦੇਵੀ ਸਕੂਲ ਖ਼ਿਲਾਫ਼ ਬੀਤੇ ਕੱਲ੍ਹ ਇਲਾਕੇ ਦੇ ਲੋਕਾਂ ਨੇ ਸਕੂਲ ਦੇ ਬਾਹਰ ਅਤੇ ਮਲੋਟ ਰੋਡ 'ਤੇ ਧਰਨਾ ਲਗਾ ਕੇ ਸਕੂਲ ਮੈਨੇਜਮੈਂਟ ਖ਼ਿਲਾਫ਼ ਪ੍ਰਦਰਸ਼ਨ ਕੀਤਾ | ਮਾਪਿਆਂ ਦਾ ਕਹਿਣਾ ਸੀ ਕਿ ਸਕੂਲ ਵਲੋਂ ਹਰ ਸਾਲ 10 ਫ਼ੀਸਦੀ ਫ਼ੀਸਾਂ ਵਧਾ ਦਿੱਤੀਆਂ ਜਾਂਦੀਆਂ ਹਨ | ਬੱਚਿਆਂ ਦੇ ਮਾਪਿਆਂ ਤੋਂ ਮੂੰਹੋਂ ਮੰਗੀਆਂ ਫ਼ੀਸਾਂ ਬਟੋਰੀਆਂ ਜਾਂਦੀਆਂ ਹਨ | ਹਰ ਸਾਲ ਦਾਖਲਾ ਫ਼ੀਸਾਂ ਲਈਆਂ ਜਾਂਦੀਆਂ ਹਨ | ਇੱਥੇ ਹੀ ਬੱਸ ਨਹੀਂ, ਸੀ.ਬੀ.ਐੱਸ.ਈ.ਬੋਰਡ ਨਾਲ ਸਬੰਧਿਤ ਜਿਹੜੀ ਕਿਤਾਬ ਦੀ ਕੀਮਤ 60 ਤੋਂ 65 ਰੁਪਏ ਹੈ ਸਕੂਲ ਵਲੋਂ ਆਪਣੇ ਮਰਜ਼ੀ ਦੀਆਂ ਪ੍ਰਾਈਵੇਟ ਕਿਤਾਬਾਂ ਜਬਰੀ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨ | ਜਿਨ੍ਹਾਂ ਦੀ ਪ੍ਰਤੀ ਕਿਤਾਬ ਕੀਮਤ 600-700 ਰੁਪਏ ਹੁੰਦੀ ਹੈ | ਮਾਪਿਆਂ ਨੇ ਦੋਸ਼ ਲਗਾਇਆ ਕਿ ਇੱਥੇ ਪ੍ਰੋਫੈਸ਼ਨਲ ਡਿਗਰੀ ਪ੍ਰਾਪਤ ਸਟਾਫ਼ ਦੀ ਵੀ ਘਾਟ ਹੈ | ਧਰਨੇ 'ਤੇ ਬੈਠੇ ਮਾਪਿਆਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਨਾਲ ਰਾਬਤਾ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ | ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਕੂਲ ਨੇ ਮਾਪਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਮਾਪੇ ਆਪਣੇ ਬੱਚਿਆਂ ਦੇ ਉਕਤ ਸਕੂਲ ਤੋਂ ਨਾਂਅ ਕਟਵਾਉਣ ਲਈ ਮਜਬੂਰ ਹੋਣਗੇ | ਇਸ ਸਬੰਧੀ ਜਦੋਂ ਸਕੂਲ ਪਿ੍ੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਹੋਈ ਹੈ, ਪਰੰਤੂ ਫਿਰ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ | ਮਾਪਿਆਂ ਨੇ ਕਿਹਾ ਕਿ ਸਕੂਲ ਦੀਆਂ ਬਹੁਤੀਆਂ ਵੈਨਾਂ ਪੁਰਾਣਾ ਮਾਡਲ ਹਨ ਅਤੇ ਉਨ੍ਹਾਂ ਦੀ ਹਾਲਤ ਵੀ ਖ਼ਸਤਾ ਹੈ | ਪਰੰਤੂ ਪਿ੍ੰਸੀਪਲ ਨੇ ਕਿਹਾ ਕਿ ਵੈਨਾਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਕਮੀਆਂ ਨੂੰ ਦੂਰ ਕੀਤਾ ਜਾਂਦਾ ਹੈ | ਮਾਪਿਆਂ ਨੇ ਮੌਕੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸਕੂਲ ਦੀਆਂ ਵੈਨਾਂ ਅਤੇ ਸਕੂਲ ਵਲੋਂ ਲਈਆਂ ਜਾਂਦੀਆਂ ਫ਼ੀਸਾਂ, ਕਿਤਾਬਾਂ, ਵੈਨਾਂ ਅਤੇ ਸਕੂਲ ਵਲੋਂ ਲਈਆਂ ਜਾਂਦੀਆਂ ਫ਼ੀਸਾਂ, ਕਿਤਾਬਾਂ ਦੇ ਪੈਸੇ ਸਬੰਧੀ ਪੜਤਾਲ ਕੀਤੀ ਜਾਵੇ ਅਤੇ ਮਾਪਿਆਂ ਨੂੰ ਰਾਹਤ ਦੁਆਈ ਜਾਵੇ | ਇਸ ਸਮੇਂ ਸੀਤੋ ਗੰੁਨੋ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਵਿਨੋਦ ਕੁਮਾਰ ਡੁੱਡੀ ਨੇ ਡੀ.ਈ.ਓ.ਸੈਕੰਡਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਝਮਕੂ ਦੇਵੀ ਸਕੂਲ ਪੁੱਜ ਕੇ ਲੱਗੇ ਧਰਨੇ ਦਾ ਜਾਇਜ਼ਾ ਲਿਆ ਅਤੇ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ | ਇਸ ਸਮੇਂ ਝਮਕੂ ਦੇਵੀ ਸਕੂਲ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਾ ਭਾਰੀ ਇਕੱਠ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬੋਰਡ ਨੇ ਕੰਪੂਟੇਸ਼ਨਲ ਥਿੰਕਿੰਗ ਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਪੜ੍ਹਾਉਣ ਦਾ ਕੀਤਾ ਫੈਸਲਾ ਅਗਲੀ ਖ਼ਬਰ ਹੈਰੀ ਸੰਧੂ ਨੇ ਵੱਖ-ਵੱਖ ਪਿੰਡਾਂ 'ਚ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਬਾਗ਼ਾਂ ਦਾ ਲਿਆ ਜਾਇਜ਼ਾ ਅਕਾਲੀ ਦਲ ਵੀ ਗ...
Ad Position 24