ਅਬੋਹਰ, 12 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਥਾਣਾ ਬਹਾਵਵਾਲਾ ਪੁਲਿਸ ਵਲੋਂ ਪਿੰਡ ਅਮਰਪੁਰਾ ਦੇ ਵਾਸੀ ਮੰਤਰੀ ਨੂੰ ਹੈਰੋਇਨ ਸਮੇਤ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਰਾਮਸਰਾ ਤੋਂ ਕਿੱਕਰ ਵਾਲਾ ਵੱਲ ਗਸ਼ਤ ਉੱਪਰ ਜਾ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਸੋਨੂੰ ਸਿੰਘ ਉਰਫ਼ ਮੰਤਰੀ ਪੁੱਤਰ ਚਿਮਨ ਲਾਲ ਵਾਸੀ ਪਿੰਡ ਅਮਰਪੁਰਾ ਨੂੰ 8 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਥਾਣਾ ਬਹਾਵਵਾਲਾ ਪੁਲਿਸ ਵਲੋਂ ਸੋਨੂੰ ਸਿੰਘ ਉਰਫ਼ ਮੰਤਰੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |