31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਬੋਹਰ ਪਹੁੰਚੀ ਮਾਣਿਕ ਟੰਡਨ ਦੀ ਮਿ੍ਤਕ ਦੇਹ, ਮਾਂ-ਭੈਣਾਂ ਦਾ ਵਿਰਲਾਪ ਦੇਖ ਹਰ ਅੱਖ ਹੋਈ ਨਮ

Ad Position 21
No active advertisement
ਅਜੀਤ ਡੈਸਕ 13-04-2026
ਅਬੋਹਰ, 12 ਅਪ੍ਰੈਲ (ਵਿਵੇਕ ਹੂੜੀਆ)-ਵਰਿੰਦਾਵਨ ਵਿਚ ਕਿਸ਼ਤੀ ਪਲਟਣ ਦੀ ਦਰਦਨਾਕ ਘਟਨਾ ਨੇ ਅਬੋਹਰ ਸ਼ਹਿਰ ਨੂੰ ਗਹਿਰੇ ਸੋਗ ਵਿਚ ਡਬੋ ਦਿੱਤਾ ਹੈ | ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਨਵੀਂ ਆਬਾਦੀ ਨਿਵਾਸੀ ਮਾਣਿਕ ਟੰਡਨ ਦੀ ਮਿ੍ਤਕ ਦੇਹ ਜਦੋਂ ਅੱਜ ਸਵੇਰੇ ਉਸ ਦੇ ਘਰ ਪਹੁੰਚੀ ਤਾਂ ਪੂਰਾ ਮਾਹੌਲ ਗ਼ਮਗੀਨ ਹੋ ਗਿਆ | ਘਰ ਦੇ ਬਾਹਰ ਸੈਂਕੜੇ ਲੋਕਾਂ ਦੀ ਭੀੜ ਉਮੜ ਪਈ ਅਤੇ ਹਰ ਚਿਹਰੇ 'ਤੇ ਦੁੱਖ ਸਾਫ਼ ਦਿਖਾਈ ਦੇ ਰਿਹਾ ਸੀ | ਸਵੇਰੇ ਕਰੀਬ 8 ਵਜੇ ਜਿਵੇਂ ਹੀ ਲਾਸ਼ ਘਰ ਪਹੁੰਚੀ, ਪਰਿਵਾਰਕ ਮੈਂਬਰਾਂ ਦਾ ਵਿਰਲਾਪ ਸੁਣ ਕੇ ਉੱਥੇ ਮੌਜੂਦ ਹਰ ਵਿਅਕਤੀ ਦਾ ਦਿਲ ਦਹਿਲ ਗਿਆ | ਸਭ ਤੋਂ ਦੁਖਦਾਈ ਦਿ੍ਸ਼ ਮਾਣਿਕ ਦੀ ਬਜ਼ੁਰਗ ਮਾਂ, ਦੋ ਭੈਣਾਂ ਅਤੇ ਮੰਗੇਤਰ ਦਾ ਸੀ | ਜਿਨ੍ਹਾਂ ਹੱਥਾਂ ਨੇ ਉਸ ਦੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸਨ, ਉਹ ਅੱਜ ਕੰਬਦੇ ਹੱਥਾਂ ਨਾਲ ਉਸ ਨੂੰ ਅੰਤਿਮ ਵਿਦਾਈ ਦੇ ਰਹੇ ਸਨ | ਮਾਂ ਦੀਆਂ ਚੀਕਾਂ ਅਤੇ ਭੈਣਾਂ ਦਾ ਵੈਣ ਪਾਉਣਾ ਦੇਖ ਕੇ ਪੱਥਰ ਦਿਲ ਵੀ ਪਿਘਲ ਗਏ | ਦੱਸਿਆ ਜਾ ਰਿਹਾ ਹੈ ਕਿ ਮਾਣਿਕ ਟੰਡਨ ਦਾ ਵਿਆਹ ਇਸੇ ਸਾਲ ਸਤੰਬਰ ਵਿਚ ਹੋਣਾ ਤੈਅ ਹੋਇਆ ਸੀ | ਉਸ ਨੇ ਵਿਆਹ ਲਈ ਸ਼ਹਿਰ ਦਾ ਇਕ ਵੱਡਾ ਪੈਲੇਸ ਵੀ ਬੁੱਕ ਕਰ ਲਿਆ ਸੀ ਅਤੇ ਬਾਕੀ ਤਿਆਰੀਆਂ ਵਰਿੰਦਾਵਨ ਤੋਂ ਵਾਪਸ ਆ ਕੇ ਕਰਨੀਆਂ ਸਨ | ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਯਾਤਰਾ ਉਸ ਦੀ ਜ਼ਿੰਦਗੀ ਦੀ ਆਖ਼ਰੀ ਯਾਤਰਾ ਸਾਬਤ ਹੋਵੇਗੀ | ਦੁਪਹਿਰ ਵੇਲੇ ਇੰਦਰਾ ਨਗਰੀ ਰੋਡ ਸਥਿਤ ਮੁੱਖ ਸ਼ਿਵਪੁਰੀ ਵਿਖੇ ਮਾਣਿਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿੱਥੇ ਹਜ਼ਾਰਾਂ ਲੋਕਾਂ ਨੇ ਉਸ ਨੂੰ ਵਿਦਾਈ ਦਿੱਤੀ | ਇਸ ਦੌਰਾਨ ਸਮਾਜ ਸੇਵੀ ਰਾਜੂ ਚਰਾਇਆ ਨੇ ਕਿਹਾ ਕਿ ਇਹ ਘਟਨਾ ਸ਼ਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਨਵੀਂ ਆਬਾਦੀ ਦੇ ਊਸ਼ਾ ਮਾਤਾ ਮੰਦਰ ਤੋਂ ਸ਼ਸ਼ੀ ਦੇਵਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਪਰਸਵਾਰਥ ਸਭਾ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ
Ad Position 24