31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੰਜਾਬ ਸਰਕਾਰ ਦੀ ਲਾਪਰਵਾਹੀ, ਨਵਾਂ ਸੈਸ਼ਨ ਸ਼ੁਰੂ ਪਰ ਆਰ.ਟੀ.ਈ. ਪੋਰਟਲ ਅਜੇ ਵੀ ਬੰਦ ਗ਼ਰੀਬ ਬੱਚਿਆਂ ਦੇ ਭਵਿੱਖ 'ਤੇ ਲਟਕੀ ਤਲਵਾਰ

Ad Position 21
No active advertisement
ਅਜੀਤ ਡੈਸਕ 13-04-2026
ਫ਼ਾਜ਼ਿਲਕਾ, 12 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਸਿੱਖਿਆ ਦੇ ਅਧਿਕਾਰ ਨੂੰ ਲੈ ਕੇ ਸਰਕਾਰੀ ਦਾਅਵਿਆਂ ਦੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ | ਇਕ ਪਾਸੇ ਜਿੱਥੇ ਸੂਬੇ ਦੇ ਨਿੱਜੀ ਸਕੂਲਾਂ ਵਿਚ ਨਵਾਂ ਅਕਾਦਮਿਕ ਸੈਸ਼ਨ 2026-27 ਸ਼ੁਰੂ ਹੋ ਚੁੱਕਾ ਹੈ ਅਤੇ ਲਗਭਗ ਸਾਰੀਆਂ ਸੀਟਾਂ ਭਰ ਦਿੱਤੀਆਂ ਗਈਆਂ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਦਾ ਅਧਿਕਾਰਤ ਆਰ.ਟੀ.ਈ.ਪੋਰਟਲ ਅਜੇ ਵੀ ਬੰਦ ਪਿਆ ਹੈ | ਆਰ.ਟੀ.ਈ. ਐਕਟ ਅਨੁਸਾਰ ਹਰੇਕ ਪ੍ਰਾਈਵੇਟ ਸਕੂਲ ਲਈ 25 ਫ਼ੀਸਦੀ ਸੀਟਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਬੱਚਿਆਂ ਲਈ ਰਾਖਵੀਂਆਂ ਰੱਖਣਾ ਲਾਜ਼ਮੀ ਹੈ | ਇਨ੍ਹਾਂ ਸੀਟਾਂ 'ਤੇ ਦਾਖ਼ਲੇ ਲਈ ਮਾਪਿਆਂ ਨੂੰ ਸਰਕਾਰੀ ਪੋਰਟਲ ਰਾਹੀਂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ | ਪਰ ਅਪ੍ਰੈਲ ਦਾ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਪੋਰਟਲ ਨਾ ਖੁੱਲ੍ਹਣ ਕਾਰਨ ਹਜ਼ਾਰਾਂ ਲੋੜਵੰਦ ਪਰਿਵਾਰ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ | ਜਾਣਕਾਰਾਂ ਦਾ ਕਹਿਣਾ ਹੈ ਕਿ ਪੋਰਟਲ ਵਿਚ ਦੇਰੀ ਦਾ ਸਿੱਧਾ ਫ਼ਾਇਦਾ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੂੰ ਹੋ ਰਿਹਾ ਹੈ | ਸਕੂਲ ਇਹ ਕਹਿ ਕੇ ਦਾਖ਼ਲੇ ਤੋਂ ਇਨਕਾਰ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਸੀਟਾਂ ਫ਼ੁਲ ਹੋ ਚੁੱਕੀਆਂ ਹਨ | ਜੇਕਰ ਸਰਕਾਰ ਸਮੇਂ ਸਿਰ ਪੋਰਟਲ ਖੋਲ੍ਹਦੀ ਤਾਂ ਇਹ ਬੱਚੇ ਮਾਰਚ ਜਾਂ ਅਪ੍ਰੈਲ ਦੇ ਸ਼ੁਰੂ ਵਿਚ ਹੀ ਅਪਲਾਈ ਕਰ ਸਕਦੇ ਸਨ | ਸਮਾਜ ਸੇਵੀਆਂ ਅਤੇ ਮਾਪਿਆਂ ਨੇ ਕਿਹਾ ਕਿ ਜਦੋਂ ਫਰਵਰੀ-ਮਾਰਚ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਤਾਂ ਪੋਰਟਲ ਅਪ੍ਰੈਲ ਦੇ ਮੱਧ ਤੱਕ ਬੰਦ ਕਿਉਂ ਹੈ, ਉਨ੍ਹਾਂ ਕਿਹਾ ਕੀ ਸਿੱਖਿਆ ਵਿਭਾਗ ਜਾਣਬੁੱਝ ਕੇ ਨਿੱਜੀ ਸਕੂਲਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਦੇਰੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਦੀਆਂ ਸੀਟਾਂ ਭਰ ਗਈਆਂ ਤਾਂ ਗ਼ਰੀਬ ਬੱਚਿਆਂ ਨੂੰ ਦਾਖਲਾ ਕਿੱਥੇ ਮਿਲੇਗਾ | ਆਪਣੇ ਬੱਚਿਆਂ ਦੇ ਸੁਪਨੇ ਟੁੱਟਦੇ ਦੇਖ ਮਾਪਿਆਂ ਵਿਚ ਭਾਰੀ ਰੋਸ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਤੁਰੰਤ ਹਰਕਤ ਵਿਚ ਆ ਕੇ ਪੋਰਟਲ ਚਾਲੂ ਕਰੇ ਅਤੇ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰੇ ਕਿ ਆਰ.ਟੀ.ਈ. ਕੋਟੇ ਦੀਆਂ ਸੀਟਾਂ ਹਰ ਹਾਲ ਵਿਚ ਖ਼ਾਲੀ ਰੱਖੀਆਂ ਜਾਣ ਤਾਂ ਜੋ ਕਿਸੇ ਬੱਚੇ ਦਾ ਸਾਲ ਖ਼ਰਾਬ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਪਛੜੀਆਂ ਸ਼੍ਰੇਣੀਆਂ ਵਲੋਂ ਅੱਜ ਫ਼ਾਜ਼ਿਲਕਾ ਵਿਚ ਕੱਢਿਆ ਜਾਵੇਗਾ ਵਿਸ਼ਾਲ ਰੋਸ ਮਾਰਚ ਅਗਲੀ ਖ਼ਬਰ ਹਲਕੇ ਦੇ ਪਿੰਡ ਬਾਰੇ ਵਾਲਾ ਤੋਂ ਵਿਧਾਇਕ ਗੋਲਡੀ ਕੰਬੋਜ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬ...
Ad Position 24